ਇਨ੍ਹਾਂ ਲੋਕਾਂ ਨੂੰ ਮਿਲੇਗਾ ਮੁਫਤ ਵੀਜ਼ਾ
ਰਿਆਧ- ਆਪਣੇ ਦੇਸ਼ ਦੇ ਸਿਹਤ ਖੇਤਰ ‘ਚ ਸੁਧਾਰ ਲਈ ਸਾਊਦੀ ਅਰਬ ਨੇ ਵਿਦੇਸ਼ੀ ਵਿਗਿਆਨਕਾਂ ਅਤੇ ਮਾਹਰਾਂ ਨੂੰ ਹੁਣ ਮੁਫਤ ਵੀਜ਼ਾ ਦੇਣ ਦਾ ਫੈਸਲਾ ਕੀਤਾ ਹੈ।
ਪਿਛਲੇ ਹਫਤੇ ਹੋਈ ਸਾਊਦੀ ਕੈਬਨਿਟ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਸਾਊਦੀ ਅਰਬ ਹੈਲਥ ਕੌਂਸਲ ਦੇ ਜਨਰਲ ਸਕੱਤਰ ਅਹਿਮਦ ਅਲ ਅਮੀਰੀ ਨੇ ਕੱਲ੍ਹ ਕੈਬਨਿਟ ਦੇ ਫੈਸਲੇ ‘ਤੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਇਹ ਵੀਜ਼ਾ ਉਨ੍ਹਾਂ ਨੂੰ ਜਾਰੀ ਕੀਤਾ ਜਾਵੇਗਾ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ‘ਚ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਹੈ।
ਇਸ ਲਈ ਸਰਕਾਰ ਨੂੰ ਉਮੀਦ ਹੈ ਕਿ ਨਵੀਂ ਵੀਜ਼ਾ ਨੀਤੀ ਨਾਲ ਦੁਨੀਆ ਭਰ ਦੇ ਮਾਹਰ ਖਿੱਚੇ ਜਾਣਗੇ ਅਤੇ ਸਾਊਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਖੋਜ ਪ੍ਰੋਗਰਾਮਾਂ ‘ਚ ਆਪਣਾ ਯੋਗਦਾਨ ਦੇਣਗੇ।
ਸਾਊਦੀ ਅਰਬ ਲੰਬੇ ਸਮੇਂ ਤੋਂ ਕਈ ਇਨਫੈਕਸ਼ਨ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਨ੍ਹਾਂ ‘ਚ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (ਐਮ ਈ ਆਰ ਐਸ) ਵਾਇਰਸ ਸ਼ਾਮਲ ਹੈ।
ਇਸ ਦੀ ਵਜ੍ਹਾ ਨਾਲ ਲੋਕਾਂ ਨੂੰ ਸਾਹ ਸਬੰਧੀ ਘਾਤਕ ਬਿਮਾਰੀ ਹੋ ਜਾਂਦੀ ਹੈ। ਸਾਲ 2012 ਤੋਂ ਇਸ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਵੀਜ਼ਾ ਨੀਤੀ ‘ਚ ਵੱਡਾ ਬਦਲਾਅ ਸਿਹਤ ਸਬੰਧੀ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਹੀ ਕੀਤਾ ਗਿਆ ਹੈ। by abp news
Comments