ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਭਰਾ ਤੇ ਪ੍ਰਿੰਸੀਪਲ ਔਰਤ ਸਣੇ 9 ਗ੍ਰਿਫਤਾਰ
ਚੰਡੀਗੜ੍ਹ : ਬਹੁ-ਚਰਚਿਤ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਪੁਲਸ ਨੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ 9 ਵਿਅਕਤੀਆਂ ਵਿਚ ਮ੍ਰਿਤਕ ਇੰਦਰਪ੍ਰੀਤ ਚੱਢਾ ਦਾ ਭਰਾ ਹਰਜੀਤ ਸਿੰਘ ਚੱਢਾ, ਚਰਚਿਤ ਪ੍ਰਿੰਸੀਪਲ ਔਰਤ ਸਮੇਤ ਦੋ ਔਰਤਾਂ ਸ਼ਾਮਿਲ ਹਨ। ਇਹ ਗ੍ਰਿਫਤਾਰੀ ਉਸ ਵੇਲੇ ਕੀਤੀ ਗਈ ਜਦੋਂ ਐੱਸ. ਆਈ. ਟੀ. ਵਲੋਂ ਇਨ੍ਹਾਂ ਸਭ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਦੱਸਣਯੋਗ ਹੈ ਕਿ ਪਿਤਾ ਚਰਨਜੀਤ ਸਿੰਘ ਚੱਢਾ ਦਾ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁੱਤਰ ਇੰਦਰਪ੍ਰੀਤ ਚੱਢਾ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇੰਦਰਪ੍ਰੀਤ ਨੇ ਖੁਦਕੁਸ਼ੀ ਤੋਂ ਪਹਿਲਾਂ ਸੁਸਾਈਡ ਨੋਟ ਵਿਚ ਕੁਝ ਵਿਅਕਤੀਆਂ ਦਾ ਜ਼ਿਕਰ ਕੀਤਾ ਸੀ। ਖੁਦਕੁਸ਼ੀ ਨੋਟ ਦੇ ਆਧਾਰ 'ਤੇ ਪੁਲਸ ਨੇ 11 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਬਾਅਦ ਵਿਚ ਪੁਲਸ ਨੇ ਇੰਦਰਪ੍ਰੀਤ ਚੱਢਾ ਦੇ ਪੁੱਤਰ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
Comments