ਆਸਟ੍ਰੇਲੀਆਈ ਉਪ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ
ਸਿਡਨੀ (ਵਾਰਤਾ)— ਸਾਬਕਾ ਮੀਡੀਆ ਸਕੱਤਰ ਨਾਲ ਪ੍ਰੇਮ ਸੰਬੰਧਾਂ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਆਸਟ੍ਰੇਲੀਆਈ ਉਪ ਪ੍ਰਧਾਨ ਮੰਤਰੀ ਅਤੇ ਨੈਸ਼ਨਲ ਪਾਰਟੀ ਦੇ ਨੇਤਾ ਬਾਨਾਰਬਾਏ ਜੌਇਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੀ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਹਟ ਜਾਣਗੇ ਅਤੇ ਮੰਤਰੀ ਮੰਡਲ ਤੋਂ ਵੀ ਅਸਤੀਫ ਦੇਣਗੇ। ਜੌਇਸ ਨੇ ਕਿਹਾ ਕਿ ਉਹ ਸੋਮਵਾਰ ਨੂੰ ਨੈਸ਼ਨਲ ਪਾਰਟੀ ਪ੍ਰਧਾਨ ਅਹੁਦੇ ਤੋਂ ਵੀ ਅਸਤੀਫਾ ਦੇ ਦੇਣਗੇ। ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀ ਗਠਜੋੜ ਵਾਲੀ ਸਰਕਾਰ ਵਿਚ ਇਹ ਪਾਰਟੀ ਵੀ ਸ਼ਾਮਿਲ ਹੈ। ਹਾਲਾਂਕਿ ਟਰਨਬੁੱਲ ਸਰਕਾਰ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸੰਸਦ ਵਿਚ ਬਣੇ ਰਹਿਣਗੇ। ਕੈਥੋਲਿਕ ਈਸਾਈ ਜੌਇਸ ਬੀਤੇ 24 ਸਾਲਾਂ ਤੋਂ ਵਿਆਹੁਤਾ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਨੇ ਆਪਣਾ ਚੋਣ ਪ੍ਰਚਾਰ ਵੀ ਪਰਿਵਾਰਕ ਕਦਰਾਂ-ਕੀਮਤਾਂ ਮੁੱਲਾਂ ਦੇ ਆਧਾਰ 'ਤੇ ਚਲਾਇਆ ਸੀ।by jagbani
Comments