ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ
ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰਆਰ ਵੈਂਕਟਪੁਰਾ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਦੇ ਕੈਮੀਕਲ ਪਲਾਂਟ ਵਿੱਚ ਜਹਿਰੀਲੀ ਗੈਸ ਲੀਕ ਹੋ ਗਈ ਹੈ। ਹਾਦਸੇ ਵਿੱਚ ਘੱਟੋ ਘੱਟ ਅੱਠ ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ ਸੈਂਕੜੇ ਲੋਕ ਪ੍ਰਭਾਵਿਚ ਦੱਸੇ ਜਾ ਰਹੇ ਹਨ। ਅੱਖਾਂ ਰੌਸ਼ਨੀ ਜਾਣਦੇ ਖਦਸ਼ੇ ਅਤੇ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਲੋਕ ਦੂਰ ਭੱਜ ਰਹੇ ਹਨ। ਲੋਕਾਂ ਦੀਆਂ ਅੱਖਾਂ ਵਿੱਚ ਜਲਨ ਹੋਣ ਲੱਗੀ। ਸਾਹ ਲੈਣ ਵਿੱਚ ਸਭ ਤੋਂ ਜ਼ਿਆਦਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਆ ਰਹੀ ਹੈ। ਕੁੱਝ ਲੋਕ ਬੇਹੋਸ਼ ਹੋ ਗਏ ਜਿਸ ਕਾਰਨ ਹਸਪਤਾਲ ਵਿੱਚ ਦਾਖਲ਼ ਕਰਵਾਏ ਜਾ ਰਹੇ ਹਨ। ਪੁਲਿਸ ਅਤੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਕਹਿ ਰਹੇ ਹਨ। ਸਾਈਰਨ ਵੱਜ ਰਹੇ ਹਨ ਅਤੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈੱਡੀ ਐੱਲਜੀ ਪੋਲੀਮਰ ਉਦਯੋਗ ਵਿੱਚ ਗੈਸ ਲੀਕ ਹੋਣ ਬਾਰੇ ਬਿਆਨ ਜਾਰੀ ਕੀਤਾ। ਜ਼ਿਲ੍ਹਾ ਕੁਲੈਕਟਰ ਨੂੰ ਹਦਾਇਤ ਕੀਤੀ ਗਈ ਹੈ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਬਣਦੀ ਮਦਦ ਦਿੱਤੀ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਕਿਹੜੇ ਖੇਤਰ ਪ੍ਰਭਾਵਿਤ ਹੋਏ ਹਨ ਲੋਕਾਂ ਨੇ ਸਨਅਤੀ ਖੇਤਰ ਆਰਆਰ ਵੈਂਕਟਾਪੁਰਮ ਵਿੱਚ ਆਪਣੇ ਘਰ ਖਾਲੀ ਕਰ ਦਿੱਤੇ ਹਨ ਅਤੇ ਅਤੇ ਮੇਘਾਦਰੀ ਗੇਡਾ ਸਣੇ ਹੋਰ ਸੁਰੱਖਿਅਤ ਖੇਤਰਾਂ ਵੱਲ ਭੱਜ ਗਏ ਹਨ। ਨਾਇਡੂ ਗਾਰਡਨਜ਼, ਪਦਮਨਾਭਪੁਰਮ ਅਤੇ ਕੈਂਪਾਰਾਪਲੇਮ ਖੇਤਰਾਂ ਵਿੱਚ ਰਸਾਇਣਕ ਗੈਸਾਂ ਦੇ ਫੈਲਣ...
Comments