ਸ਼੍ਰੀਦੇਵੀ ਦੀ ਮੌਤ ਦਾ ਸੱਚ ਸਾਹਮਣੇ
ਸ਼੍ਰੀਦੇਵੀ ਦੀ ਮੌਤ ਦਾ ਸੱਚ ਸਾਹਮਣੇ ਆ ਗਿਐ। ਦਿਲ ਦੇ ਦੌਰੇ ਨਾਲ ਨਹੀ, ਦਾਰੂ ਪੀ ਕੇ ਡੁੱਬਣ ਨਾਲ ਉਹਦੀ ਮੌਤ ਹੋਈ। ਫੋਰੈਸਿਕ ਰਿਪੋਰਟ 'ਚ ਪਤਾ ਲੱਗਾ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਨਹਾਉਣ ਲਈ ਗੁਸਲਖਾਨੇ 'ਚ ਗਈ। ਉਥੇ ਡਿੱਗ ਪਈ ਤੇ ਟੱਬ ਦੇ ਪਾਣੀ ਵਿੱਚ ਡੁੱਬ ਗਈ। ਹੋ ਸਕਦੈ ਉਹ ਨਹਾਉਣ ਬੈਠੀ ਹੋਵੇ ਤੇ ਉਥੇ ਬੇਹੋਸ਼ੀ 'ਚ ਪਾਣੀ 'ਚ ਡੁੱਬ ਗਈ ਹੋਵੇ।
ਕੁੱਝ ਵੀ ਹੋਵੇ, ਇੱਕ ਚੰਗੀ ਆਦਾਕਾਰਾ ਤੁਰ ਗਈ। ਜੀਵਨਸ਼ੈਲੀ ਵਿਚਲਾ ਵਿਗਾੜ ਕਈ ਵਾਰ ਪ੍ਰੇਸ਼ਾਨ ਵੀ ਕਰਦਾ। ਬਾਕੀ ਪਤਾ ਤਾਂ ਝੱਟ ਦਾ ਨਹੀ, ਅੱਖ ਦੇ ਫੋਰ 'ਚ ਕੀ ਤੋ ਕੀ ਹੋ ਜਾਣਾ।
- ਸਵਰਨ ਸਿੰਘ ਟਹਿਣਾ
Comments