ਰਵਨੀਤ ਬਿੱਟੂ ਨੇ ਕੈਨੇਡਾ ਦੇ ਪੰਜਾਬੀ ਮੰਤਰੀਆਂ ਸਿਰ ਮੜ੍ਹਿਆ ਦੋਸ਼
ਲੁਧਿਆਣਾ—ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨਾ ਕਰਨ ਪਿੱਛੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਾਰਾ ਦੋਸ਼ ਕੈਨੇਡਾ ਦੇ ਪੰਜਾਬੀ ਮੰਤਰੀਆਂ ਸਿਰ ਹੀ ਮੜ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਪਰ ਕੱਟੜਵਾਦੀ ਸੋਚ ਕਾਰਨ ਹੀ ਕੁਝ ਲੋਕ ਸਾਰਾ ਖੇਡ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਰੂਡੋ ਅਤੇ ਕੈਪਟਨ ਦੀ ਮੁਲਾਕਾਤ ਨਾ ਹੋਣ ਦੀ ਗੱਲ ਸਿਰਫ ਕੱਟੜਪੰਥੀਆਂ ਦੀ ਸੋਚ ਦਾ ਹੀ ਨਤੀਜਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਨਾਲ ਡਟ ਕੇ ਖੜ੍ਹੀ ਹੈ ਅਤੇ ਉਹ ਜੋ ਵੀ ਕਹਿਣਗੇ, ਸਭ ਉਸੇ ਅਨੁਸਾਰ ਚੱਲਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਿਨਾਂ ਦੇ ਦੌਰੇ 'ਤੇ ਭਾਰਤ ਆਏ ਹਨ ਅਤੇ ਇਸ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਦਾ ਵੀ ਦੌਰਾ ਕਰਨਗੇ।by jagbani
Comments