ਅਨੰਦਪੁਰ ਸਾਹਿਬ ਪੁਲਿਸ ਕਿੳ ਲਾਵੇਗੀ ਧਾਰਾ 69 ਬੀ 135 ? ???

ਪੱਤਰ ਪ੍ਰੇਰਕ ਅਨੰਦਪੁਰ ਸਾਹਿਬ।                ਅਨੰਦਪੁਰ ਸਾਹਿਬ ਵਿਖੇ ਪੁਲਿਸ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਪੁਲਿਸ ਦੇ ਉੱਚਅਧਿਕਾਰੀਆਂ ਨੇ ਭਾਗ ਲਿਆ ਤੇ 28 ਫਰਵਰੀ ਤੋਂ 2 ਮਾਰਚ ਤੱਕ ਮਨਾਏ ਜਾ ਰਹੇ ਸਾਲਾਨਾ ਹੋਲੇ ਮਹੱਲੇ ਦੇ ਮੇਲੇ ਨੂੰ ਮੁੱਖ ਰੱਖਦਿਆਂ ਅਹਿਮ ਵਿਚਾਰਾਂ ਹੋਈਆਂ ਅਤੇ ਐੱਸ ਐੱਸ ਪੀ ਅਨੰਦਪੁਰ ਸਾਹਿਬ ਨੇਂ ਵਿਸ਼ੇਸ਼ ਹਦਾਇਤਾਂ ਜਾਰੀ ਕਰਦਿਆਂ ਹੋਇਆਂ ਮੇਲੇ ਤੇ ਆਉਣ ਵਾਲੀਆਂ ਸੰਗਤਾਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਮੋਟਰਸਾਈਕਲਾਂ ਤੇ ਅਉਣ ਵਾਲੇ ਨੋਜਵਾਨ ਤੇ ਟਰੈਕਟਰ ਟਰਾਲੀਆਂ ਤੇ ਅਉਣ ਵਾਲੇ ਨੌਜਵਾਨ ਕਿਸੇ ਵੀ ਤਰਾਂ ਦਾ ਸ਼ੋਰ ਸ਼ਰਾਬਾ ਨਾਂ ਕਰਨ ਜਿਵੇਂ ਕਿ ਮੋਟਰਸਾਈਕਲਾਂ ਦੇ ਸਾਇਲਾਇਨਰ ਲਾਹ ਕੇ ਆਉਣਾ ਜਾਂ ਬੁੱਲਟ ਮੋਟਰਸਾਈਕਲਾਂ ਦੇ ਪਟਾਕੇ ਮਰਵਾਉਣੇ ਜਾਂ ਟਰੈਕਟਰਾਂ ਤੇ ਉੱਚੀ ਆਵਾਜ਼ ਚ ਡੈੱਕ ਵਜਾਉਣੇ ਜੋ ਸਾਊਂਡ ਪ੍ਰਦੂਸ਼ਣ ਮੰਨਿਆ ਜਾਂਦਾ ਹੈ ਉਹਨਾਂ ਨੇ ਦੱਸਿਆ ਜੇ ਕੋਈ ਵੀ ਨੌਜਵਾਨ ਇਸ ਤਰਾਂ ਕਰਦਾ ਹੈ ਤਾਂ ਉਸ ਦਾ ਧਾਰਾ 69 ਬੀ 135  ਸਾਊਂਡ ਪ੍ਰਦੂਸ਼ਣ ਤਹਿਤ ਚਲਾਨ ਕੱਟ ਕੇ ਵਹੀਕਲ ਮੋਟਰਸਾਈਕਲ ਆਦਿ ਬੌਂਡ ਕੀਤਾ ਜਾਵੇਗਾ ਅਤੇ ਡਰਾਈਵਿੰਗ ਲਾਇਸੰਸ ਮੌਕੇ ਤੇ ਜਬਤ ਕੀਤਾ ਜਾਵੇਗਾ ਅਤੇ ਕੱਟੇ ਹੋਏ ਚਲਾਨ ਦੀਆਂ ਤਰੀਕਾਂ ਵੀ ਰੂਪਨਗਰ ਅਦਾਲਤ ਵਿੱਚ ਭੁਗਤਨੀਆਂ ਪੈਣਗੀਆਂ ਉਹਨਾਂ  ਅਪੀਲ ਕੀਤੀ ਕਿ ਕੋਈ ਵੀ ਨੌਜਵਾਨ ਇਸ ਤਰਾਂ ਦੀ ਹਰਕਤ ਨਾਂ ਕਰਨ ਤਾਂ ਜੋ ਸੰਗਤ ਨੂੰ ਕਿਸੇ ਵੀ ਤਰਾਂ ਦੀ ਕੋਈ ਪ੍ਰੇਸ਼ਾਨੀ ਝੱਲਣੀ ਪਵੇ   ਜੇ ਤੁਸੀਂ  ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਵੱਧ ਤੋਂ ਵੱਧ ਇਸ ਮੈਸਿਜ ਨੂੰ ਸ਼ੇਅਰ ਕਰੋ ਤਾਂ ਜੋ  28 ਫਰਵਰੀ ਤੱਕ ਇਹ ਮੈਸਿਜ ਹਰ ਇੱਕ ਤੱਕ ਪਹੁੰਚ ਸਕੇ 🙏🙏🙏👏👏👏👏

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ