ਗੈਰਕਾਨੂੰਨੀ ਭਾਰਤੀ ਪਰਵਾਸੀ ਤੇ $15,000 ਦੀ ਠੱਗੀ ਦਾ ਦੋਸ਼

ਰਿਕੁੰਜ ਕੁਮਾਰ ਜੋਸ਼ੀ ਨੂੰ ਤਿੰਨ ਬੁਜ਼ੁਰਗਾਂ ਨਾਲ ਪੰਜ ਪੰਜ ਹਾਜ਼ਰ ਡਾਲਰ ਦੀ ਠੱਗੀ ਦੇ ਦੋਸ਼ ਵਿੱਚ ਟੁਵੂਮਬਾ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਹੈ।

ਇੱਕ ਭਾਰਤੀ ਵਿਅਕਤੀ ਜੋ ਕਿ 2015 ਵਿੱਚ ਵੀਜ਼ਾ ਖਤਮ ਹੋਣ ਦੇ ਬਾਵਜੂਦ ਆਸਟ੍ਰੇਲੀਆ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਉਸਨੂੰ ਠੱਗੀ ਦੇ ਦੋਸ਼ ਵਿੱਚ ਟੁਵੂਮਬਾ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਹੈ।
ਦਾ ਕਰੋਨਿਕਲ ਦੀ ਖ਼ਬਰ ਮੁਤਾਬਿਕ, ਰਿਕੁੰਜ ਕੁਮਾਰ ਜੋਸ਼ੀ ਨੂੰ ਸ਼ੁੱਕਰਵਾਰ ਨੂੰ ਗਿਰਫ਼ਤਾਰ ਕਰਕੇ ਸ਼ਨੀਵਾਰ ਸਵੇਰੇ ਟੁਵੂਮਬਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। 33 ਸਾਲਾ ਜੋਸ਼ੀ ਤੇ ਦੋਸ਼ ਹੈ ਕਿ ਉਸਨੇ ਤਿੰਨ ਬੁਜ਼ੁਰਗਾਂ ਨਾਲ ਪੰਜ ਪੰਜ ਹਾਜ਼ਰ ਡਾਲਰ ਦੀ ਠੱਗੀ ਮਾਰੀ ਹੈ, ਜਿਨ੍ਹਾਂ ਵਿੱਚੋਂ ਇੱਕ 88 ਸਾਲਾਂ ਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਠੱਗੀ ਨੂੰ ਆਸਟ੍ਰੇਲੀਆ ਦੇ ਟੈਕਸ ਆਫ਼ਿਸ ਦੇ ਅਧਿਕਾਰੀ ਬਣਕੇ ਅੰਜਾਮ ਦਿੱਤਾ ਗਈ।
ਜੋਸ਼ੀ ਵੱਲੋਂ ਦਾਇਰ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਪੁਲਿਸ ਪ੍ਰੋਸੀਕਉਟਰ ਨੇ ਲੱਗੇ ਦੋਸ਼ਾਂ ਨੂੰ ਕਾਫੀ ਗੰਭੀਰ ਦੱਸਿਆ ਅਤੇ ਦੋਸ਼ੀ ਦੇ ਰਵਈਏ ਨੂੰ ਬੁਜ਼ੁਰਗਾਂ ਦਾ ਫਾਇਦਾ ਲੈਣ ਵਾਲਾ ਦੱਸਿਆ।
ਜੋਸ਼ੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਇੱਕ ਖੇਤ ਮਜ਼ਦੂਰ ਦੇ ਤੌਰ ਤੇ ਕਮ ਕਰਦਾ ਹੈ ਅਤੇ ਪੁਲਿਸ ਦੇ ਦੋਸ਼ਾਂ ਵਿੱਚ ਉਹ ਇਸ ਸਾਜ਼ਿਸ਼ ਦਾ ਮੋਹਰੀ ਨਹੀਂ ਹੀ ਅਤੇ ਉਸਨੂੰ ਇਸ ਗੱਲ ਦੀ ਬਿਲਕੁਲ ਸੂਹ ਨਹੀਂ ਸੀ ਕਿ ਠੱਗੀ ਦੇ ਪੈਸੇ ਉਸਦੇ ਖਾਤੇ ਵਿੱਚ ਕਿਵੇਂ ਆਏ। ਓਹਨਾ ਕਿਹਾ ਕਿ ਜੋਸ਼ੀ ਇਹਨਾਂ ਦੋਸ਼ਾਂ ਦਾ ਵਿਰੋਧ ਕਰੇਗਾ।
ਮੈਜਿਸਟਰੇਟ ਕੇ ਰਯਾਨ ਨੇ ਕਿਹਾ ਕਿ ਜੋਸ਼ੀ ਦਾ ਵੀਸਾ 2015 ਵਿੱਚ ਖਤਮ ਹੋ ਚੁੱਕਾ ਹੈ ਜੋ ਕਿ ਉਸਨੂੰ ਆਸਟ੍ਰੇਲੀਆ ਵਿੱਚ ਇਕ ਗੈਰਕਾਨੂੰਨੀ ਪਰਵਾਸੀ ਬਣਾਉਂਦਾ ਹੈ। 
ਓਹਨਾ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਇੱਮੀਗਰੇਸ਼ ਵਿਭਾਗ ਵੀ ਸ਼ਾਮਿਲ ਹੋ ਸਕਦਾ ਹੈ।
ਮੈਜਿਸਟਰੇਟ $15,000 ਦੇ ਵੱਡੀ ਰਕਮ ਹੋਣ ਅਤੇ ਜੋਸ਼ੀ ਦੇ ਆਸਟ੍ਰੇਲੀਆ ਤੋਂ ਫਰਾਰ ਹੋਣ ਦੇ ਡਰ ਦਾ ਹਵਾਲਾ ਦਿੰਦਿਆਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਹੁਣ 6 ਅਪ੍ਰੈਲ ਨੂੰ ਮੁੜ ਅਦਾਲਤ ਵਿਚ ਪੇਸ਼ ਹੋਵੇਗਾ।

Follow SBS Punjab

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ