ਨੰਗਲ ਅੰਬੀਆ ਕਬੱਡੀ ਕੱਪ ਤੇ ਸੁਰਖਪੁਰ ਦੀ ਜਿੱਤ
ਨੰਗਲ ਅੰਬੀਆ ਕਬੱਡੀ ਕੱਪ ਚ ਸੁਰਖਪੁਰ ਨੇ ਪਹਿਲਾ ਨੰਬਰ ਤੇ ਦੂਜੇ ਨੰਬਰ ਤੇ ਸਾਹਕੋਟ ਰਿਹਾ ਬੈਸਟ ਰੇਡਰ ਸੁਲਤਾਨ ਅਤੇ ਬੈਸਟ ਜਾਫੀ ਅਰਸ ਚੋਲੇ ਵਾਲਾ ਅਤੇ ਸਾਤੂ ਰਿਹੈ ਬਾਕੀ
#ਨੰਗਲਅੰਬੀਆਂ_ਕੱਪ_ਉੱਡਣੀ_ਝਾਤ
ਅੱਜ ਹੋਏ ਕਬੱਡੀ ਕੱਪ ਮਾਤਾ ਪੰਜਾਬ ਕੌਰ ਨੰਗਲਅੰਬੀਆ ਦੇ ਬਾਰੇ,,,
ਟੂਰਨਾਮੈਂਟ ਸਾਰਾ ਲਾਈਵ ਦੇਖਿਆ,,,
ਇਕ ਵੱਖਰੇ ਹੀ ਤਰ੍ਹਾਂ ਦਾ ਜਲੋਅ ਸੀ ਜੋ ਦੇਖਣਯੋਗ ਸੀ,,, ਮੈਚ ਸਾਰਿਆਂ ਨੂੰ ਪਤਾ ਏ ਕਿ ਟੋਪ ਦੇ ਹੋਏ ਆ ਮੈਚਾਂ ਬਾਰੇ ਲੰਬੀ ਗੱਲ ਨਾ ਕਰ ਕੇ ਮੈਂ ਕੱਪ ਵਿੱਚ ਕੁਝ ਅਜਿਹੀਆਂ ਵਿਸ਼ੇਸ਼ਤਾਈਆਂ ਬਾਰੇ ਜਰੂਰ ਦੱਸਣਾ ਚਾਹਾਂਗਾਂ ਜੋ ਦਿਲ ਨੂੰ ਟੁੰਬ ਗਈਆਂ ,,,ਇਹ ਮੇਰਾ ਵਿਊ ਹੈ,, ਬਾਕੀਆਂ ਦਾ ਆਪਣਾ ਵੱਖਰਾ ਹੋ ਸਕਦਾ ਹੈ,,,
1. ਸਾਰੇ ਖਿਡਾਰੀ ਕਿੱਟ ਦੇ ਵਿੱਚ ਅਤੇ ਅਨੁਸ਼ਾਸ਼ਨ ਵਿੱਚ ਸਨ,,
ਮੈਚ ਸ਼ੁਰੂ ਹੋਣ ਤੇ ਖਿਡਾਰੀਆਂ ਦੀ ਇੰਟਰੀ ਵੀ ਸੁਚੱਜੇ ਢੰਗ ਨਾਲ ਕੀਤੀ ਗਈ,,,
ਮੈਦਾਨ ਦੇ ਵਿੱਚ ਪਾਣੀ ਵਾਲੀ ਵੈਨ,,, ਵੀ ਖਿੱਚ ਦਾ ਕੇੰਦਰ ਸੀ,, ਜਿਸ ਉੱਤੇ ਲਿਖਿਆ ਸੀ I LOVE KABADDI,,,
ਸਾਰਾ ਕੁਝ ਟੀ ਵੀ ਉੱਤੇ ਦੇਖੀ ਗਈ ਲੀਗ ਦਾ ਹੀ ਇਕ ਰੂਪ ਸੀ।।
2. ਜਿੰਨੇ ਵੀ ਆਫੀਸ਼ਲ ਸਨ,, ਜਿੰਨੇ ਵੀ ਖੇਡ ਦੀ ਗਰਾਊਂਡ ਨਾਲ ਜੁੜੇ ਹੋਏ ਸਨ ਸਾਰੇ ਹੀ ਇਕਸਾਰ ਵਰਦੀ ਵਿੱਚ ਸਨ।।
3. ਕਮੈਂਟਰੀ ਕਰਨ ਵਾਲਿਆਂ ਲੀ ਵੱਖਰਾ ਬਾਕਸ,,, ਆਈਆਂ ਹੋਈਆਂ ਮੁੱਖ ਸ਼ਖਸ਼ੀਅਤਾਂ,, ਮੀਡੀਆ ਵਾਲੇ ਸਾਰਿਆਂ ਦੇ ਬੈਠਣ ਦਾ ਪ੍ਰਬੰਧ ਬਹੁਤ ਪੁਖਤਾ ਤਰੀਕੇ ਨਾਲ ਕੀਤਾ ਗਿਆ ਸੀ।।
4. ਦਰਸ਼ਕਾਂ ਦਾ ਇਕੱਠ ਵੀ ਵੱਡੇ ਪੱਧਰ ਦਾ ਸੀ,,, ਦੇਖਣ ਵਾਲੀ ਗੱਲ ਸੀ ਕਿ ਦਰਸ਼ਕਾਂ ਵਿੱਚ ਵੱਖਰਾ ਹੀ ਉਤਸ਼ਾਹ ਸੀ,,, ਬੈਠਣ ਦਾ ਵਧੀਆ ਪ੍ਰਬੰਧ ਸੀ,,, ਦਰਸ਼ਕਾਂ ਲਈ ਬਾਈ ਸਾਈਕਲ ਦਾ ਡਰਾਅ ਵੀ ਇੱਕ ਵਧੀਆ ਉਪਰਾਲਾ ਸੀ,,,(ਜਰੂਰੀ ਨਹੀਂ ਸਾਰੀਆਂ ਕਮੇਟੀਆਂ ਐਸੇ ਕੰਮ ਕਰਨ ਕਿ ਡਰਾਅ ਕੱਢਣ,,, ,,, ਪਰ ਦਰਸ਼ਕਾਂ ਲੀ ਕੁਝ ਵੱਖਰੇ ਤੌਰ ਦਾ ਕੀਤਾ ਕੰਮ ਸ਼ਲਾਘਾਯੋਗ ਕਦਮ ਹੈ,,, ਕਿਉਂਕਿ ਇਹ ਕੰਮ ਕਾਰ ਛੱਡ ਕੇ ਪੁੱਜ ਦੇ ਆ))
5. ਡਾਕਟਰਾਂ ਦਾ ਪ੍ਰਬੰਧ
ਜੋ ਹਰੇਕ ਕੱਪ ਦੇ ਲਈ ਜਰੂਰੀ ਹੁੰਦਾ ਏ, ਜਦੋਂ ਵੀ ਕੋਈ ਖਿਡਾਰੀ ਨੇ ਥੋੜੀ ਜਿਹੀ ਵੀ ਤਕਲੀਫ ਮਹਿਸੂਸ ਕੀਤੀ ਤਾਂ ਡਾਕਟਰ ਬਿਨਾਂ ਬੁਲਾਇਆਂ ਹੀ ਮੋਜੂਦ ਸਨ,,,, ਬਹੁਤਿਆਂ ਕੱਪਾਂ ਤੇ ਦੇਖਿਆ ਜਾਂਦਾ ਕਿ ਕਮੰਟੇਟਰ ਅਵਾਜਾਂ ਦੇਂਦੇਂ ਰਹਿੰਦੇ ਆ,,, ਪਰ ਕੋਈ ਥਿਆਉਂਦਾ ਨਹੀਂ,,, , ਇਹ ਉਪਰਾਲਾ ਬਹੁਤ ਸੋਹਣਾ ਸੀ ਨੰਗਲਅੰਬੀਆ ਵਾਲਿਆਂ ਨੇ ਵਧੀਆ ਸੁਨੇਹਾ ਦਿੱਤਾ ਏ।
6. ਮੈਦਾਨ ਵਿੱਚ ਕੋਈ ਵਾਧੂ ਦਾ ਰੱਸ਼ ਨਹੀਂ ਸੀ,, ਨਾ ਕੋਈ ਡਿਸਟਰਬੈਂਸ ਸੀ ਜੋ ਮੈਚ ਨੂੰ ਪ੍ਰਭਾਵਿਤ ਕਰਦੀਆਂ,, ਨਾ ਕੋਈ ਕੋਚ ਨਾ ਕੋਈ ਹੋਰ ਈ ਆਹੁਦੇਦਾਰ,,,, ਚੱਲਦੇ ਮੈਚ ਵਿੱਚ ਤਾਂ ਖਿਡਾਰੀਆਂ ਬਿਨਾਂ ਕੋਈ ਨਹੀਂ ਦਿਸਿਆ,,,,
ਹੋਰ ਵੀ ਬਹੁਤ ਵਿਸ਼ੇਸ਼ਤਾਈਆਂ ਨੇ ਜੋ ਹੋਰਾਂ ਦੇ ਲਈ ਪ੍ਰੇਰਨਾ ਹੈ।।
ਕੁਝ ਦ੍ਰਿਸ਼ ਜੋ ਸੱਚੀਂ ਭਾਵੁਕ ਕਰਨ ਵਾਲੇ ਸੀ,,,,,
####ਜਦੋਂ ਗਰਾਊਂਡ ਦੇ ਵਿੱਚ ਨਾਣੂ ਬਿਹਾਰੀਪੁਰ ਨੂੰ ਲਿਆਂਦਾ ਗਿਆ,,, ਉਸ ਸਮੇਂ ਵੇਲਾ ਭਾਵੁਕ ਹੋਇਆ ਬਹੁਤ,,, ਸੰਦੀਪ ਨੰਗਲ ਅੰਬੀਆਂ ਵਾਲੇ ਦੀਆਂ ਵੀ ਅੱਖਾਂ ਭਰ ਆਈਆਂ,,, ਇਹ ਦੱਸਣਾ ਤਾਂ ਜਰੂਰੀ ਸੀ,,, ਕਿ ਜੋ ਇਨਸਾਨੀਅਤ ਹੈ ਉਹ ਝਲਕਦੀ ਸੀ,,, ਅਤੇ ਬਹੁਤ ਦਾਨੀ ਸੱਜਣਾ ਨੇ ਵੱਡੇ ਪੱਧਰ ਤੇ ਮਾਨ ਸਨਮਾਨ ਬਖਸ਼ਿਆ ਨਾਣੂ ਬਿਹਾਰੀਪੁਰ ਨੂੰ,,,,125000 ਰੁਪੈ ਦਿੱਤਾ ਗਿਆ
####ਵੱਡੇ ਪੱਧਰ ਤੇ ਮਾਨ ਸਨਮਾਨ ਹੋਏ,,, ਪਰ ਜੋ ਮੰਗੀ ਬੱਗਾ ਪਿੰਡ ਦਾ ਸਨਮਾਨ ਮਾਤਾ ਜੀ ਦੇ ਹੱਥੋਂ ਹੋਇਆ,,, ਅਤੇ ਜੋ ਦੋਵਾਂ ਮਾਤਾਵਾਂ ਨੇ ਮੱਖਣ ਅਲੀ ਜੀ ਦੇ ਪੁੱਛੇ ਸਵਾਲਾਂ ਦਾ ਜਵਾਬ ਦਿੱਤਾ,,, ਉਹ ਵੀ ਇਕ ਇਤਿਹਾਸਕ ਪਲਾਂ ਵਿੱਚ ਸ਼ਾਮਿਲ ਹੋ ਗਏ।।
####ਪਿੰਕਾ ਸੇਖੋਂ ਦੀ ਸਪੀਚ ਜੋ ਮਾਂ ਦੇ ਲਈ ਸੀ।।
###ਮੰਗੀ ਬੱਗਾ ਪਿੰਡ ਅਤੇ ਸੰਦੀਪ ਦਾ ਮੈਦਾਨ ਵਿੱਚ ਆਉਣਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਸੀ
ਨੋਟ: ਇਹ ਸਾਰਾ ਕੁਝ ਲਿਖਣ ਦਾ ਇਕੋ ਮਕਸਦ ਸੀ,,,,
ਕਿ ਅਗਰ ਕੋਈ ਵਿਸ਼ੇਸ਼ਤਾਈ ਵਧੀਆ ਲੱਗੇ ਤਾਂ ਹੋਰ ਕਮੇਟੀਆਂ ਉਸ ਨੂੰ ਅਮਲ ਵਿੱਚ ਲਿਆਉਣ,,,,, ਕੱਪ ਫੈਡਰੇਸ਼ਨ ਦਾ ਹੋਵੇ ਪਿੰਡ ਪੱਧਰ ਦਾ ਹੋਵੇ,,,,, ਪ੍ਰਬੰਧ ਐਸੇ ਹੋਣ ਤਾਂ ਕਬੱਡੀ ਨੂੰ ਰੁਤਬਾ ਜੋ ਮਾਂ ਖੇਡ ਦਾ ਦਿੱਤਾ ਗਿਆ ਹੈ,,,, ਸੱਚ ਵਿੱਚ ਹੀ ਇੰਨਾ ਸਨਮਾਨ ਮਾਂ ਦਾ ਬਣਦਾ ਹੈ।।
((ਕੁਝ ਕਾਰਨਾਂ ਕਰ ਕੇ ਜਾ ਨਹੀਂ ਸਕਿਆ ਬਹੁਤ ਅਫਸੋਸ ਹੈ,,))
#ਵਿਸ਼ਾਲ_ਦੁਧਰਾਏ
Comments