ਆਸਟ੍ਰੇਲੀਆ 'ਚ ਭਾਰਤੀ ਪਰਿਵਾਰ ਨਾਲ 6000 ਡਾਲਰ ਦੀ ਠੱਗੀ

ਆਕਲੈਂਡ (21 ਫਰਬਰੀ ) ਆਸਟ੍ਰੇਲੀਆ 'ਚ ਅੱਜਕਲ੍ਹ ਜਾਅਲੀ ਫੋਨ ਕਾਲਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਛੱਡਿਆ ਹੈ | ਜੇਕਰ ਕੋਈ ਫਸ ਜਾਵੇ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ | ਅਜਿਹੀ ਘਟਨਾ ਇਥੇ ਪਿਛਲੇ ਸਾਲ ਭਾਰਤ ਤੋਂ ਪੱਕੇ ਤੌਰ 'ਤੇ ਆਏ ਜੋੜੇ ਨਾਲ ਵਾਪਰੀ ਹੈ | ਸਵਾਤੀ ਨਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਉਨ੍ਹਾਂ ਨੇ ਭਾਰਤ ਤੋਂ ਆਉਂਦੇ ਸਮੇਂ ਕੁਝ ਇਮੀਗ੍ਰੇਸ਼ਨ ਫਾਰਮਾਂ 'ਚ ਗਲਤੀ ਕੀਤੀ ਹੈ ਅਤੇ ਹੁਣ ਉਨ੍ਹਾਂ ਨੂੰ 20 ਹਜ਼ਾਰ ਆਸਟ੍ਰੇਲੀਅਨ ਡਾਲਰ ਜੁਰਮਾਨਾ ਦੇਣਾ ਪਵੇਗਾ | ਜੇਕਰ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਨੂੰ ਪੁਲਿਸ ਗਿ੍ਫਤਾਰ ਵੀ ਕਰ ਸਕਦੀ ਹੈ | ਸਵਾਤੀ ਨੇ ਕਿਹਾ ਕਿ ਉਹ ਕਾਫੀ ਡਰ ਗਏ ਸੀ | ਫੋਨ ਕਰਨ ਵਾਲੇ ਉਨ੍ਹਾਂ ਨੂੰ ਕਿਸੇ ਹੋਰ ਨਾਲ ਇਸ ਦੌਰਾਨ ਗੱਲ ਕਰਨ ਤੋਂ ਵੀ ਸਖ਼ਤੀ ਨਾਲ ਮਨ੍ਹਾ ਕਰ ਰਹੇ ਸੀ | ਉਹ ਕਹਿ ਰਹੇ ਸੀ ਕਿ ਜੇਕਰ ਇਸ ਗਲਤੀ ਦਾ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਉਹ ਆਸਟ੍ਰੇਲੀਅਨ ਹਾਈ ਕਮਿਸ਼ਨ ਨਵੀਂ ਦਿੱਲੀ ਨੂੰ 6000 ਡਾਲਰ ਦੇਣ, ਨਹੀਂ ਤਾਂ ਫਿਰ ਇਥੋਂ ਕੱਢ ਦਿੱਤਾ ਜਾਵੇਗਾ | ਪੀੜਤ ਪਰਿਵਾਰ ਨੇ ਉਨ੍ਹਾਂ ਲੋਕਾਂ ਨੂੰ ਇਹ ਪੈਸੇ ਮਨੀਗ੍ਰਾਮ ਰਾਹੀਂ ਦੇ ਦਿੱਤੇ | ਜਿਸ ਨੰਬਰ ਤੋਂ ਫੋਨ ਆਇਆ ਸੀ ਉਹ ਵੀ ਸਰਕਾਰੀ ਵਿਭਾਗ ਦਾ ਹੀ ਆ ਰਿਹਾ ਸੀ | ਸਬੰਧਿਤ ਵਿਭਾਗ ਨੇ ਆਪਣੀ ਸਾਈਟ 'ਤੇ ਇਨ੍ਹਾਂ ਕਾਲਾਂ ਸਬੰਧੀ ਪਹਿਲਾਂ ਹੀ ਪਾਇਆ ਹੈ ਕਿ ਅਜਿਹੇ ਲੋਕਾਂ ਤੋਂ ਬਚੋ ਅਤੇ ਪੁਲਿਸ ਨਾਲ ਸੰਪਰਕ ਕਰੋ | ਉਹ ਇਸ ਘਟਨਾ ਤੋਂ ਬਾਅਦ ਕਾਫੀ ਪ੍ਰੇਸ਼ਾਨ ਹਨ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ