ਲੁਧਿਆਣਾ ਨੇੜੇ ਅਣਖ ਖ਼ਾਤਰ ਪਿਉ ਵਲੋਂ ਧੀ ਤੇ ਉਸ ਦੇ ਪ੍ਰੇਮੀ ਦਾ ਕਤਲ
ਹਾੜਾ, 20 ਫਰਵਰੀ (ਤੇਲੂ ਰਾਮ ਕੁਹਾੜਾ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੋਆਬਾ ਭੈਣੀ 'ਚ ਪਿਉ ਵਲੋਂ ਆਪਣੀ ਧੀ ਅਤੇ ਉਸ ਨਾਲ ਨਾਜਾਇਜ਼ ਸਬੰਧ ਰੱਖਣ ਵਾਲੇ ਉਸ ਦੇ ਪ੍ਰੇਮੀ ਦਾ ਅਣਖ ਖ਼ਾਤਰ ਕਤਲ ਕੀਤੇ ਜਾਣ ਦੀ ਖ਼ਬਰ ਹੈ¢ ਥਾਣਾ ਕੂੰਮ ਕਲਾਂ ਵਿਖੇ ਲੁਧਿਆਣਾ ਦੇ ਏ. ਡੀ. ਸੀ. ਪੀ. ਰਾਜਵੀਰ ਸਿੰਘ ਬੋਪਾਰਾਏ ਅਤੇ ਕੂੰਮ ਕਲਾਂ ਦੇ ਐਸ. ਐਚ. ਓ. ਰਾਜਨ ਸ਼ਰਮਾ ਨੇ ਕਤਲਾਂ ਬਾਬਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਵਿੰਦਰ ਕੌਰ (35) ਪੁੱਤਰੀ ਗੁਰਮੇਲ ਸਿੰਘ ਪੁੱਤਰ ਸ਼ੇਰ ਸਿੰਘ ਪਿੰਡ ਦੋਆਬਾ ਭੈਣੀ ਦਾ 16 ਸਾਲ ਪਹਿਲਾਂ ਹਰਵਿੰਦਰ ਸਿੰਘ ਵਾਸੀ ਲਾਢੋਵਾਲ ਨਾਲ ਵਿਆਹ ਹੋਇਆ ਸੀ ਅਤੇ ਉਸ ਦੇ ਬੱਚੇ ਸਨ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ ਪਿਛਲੇ 5-6 ਸਾਲ ਤੋਂ ਬਲਵਿੰਦਰ ਕੌਰ ਦੇ ਇਕ ਵਿਅਕਤੀ ਕੁਲਦੀਪ ਕੁਮਾਰ ਛਾਬੜਾ ਨਾਲ ਨਾਜਾਇਜ਼ ਸਬੰਧ ਚੱਲ ਰਹੇ ਸਨ ¢ ਇਨ੍ਹਾਂ ਸਬੰਧਾਂ ਨੂੰ ਲੈ ਕੇ ਬਲਵਿੰਦਰ ਕੌਰ ਦਾ ਪਿਤਾ ਖੰੁਧਕ ਰੱਖ ਰਿਹਾ ਸੀ ¢ ਹੁਣ ਜਦੋਂ ਕੁਲਦੀਪ ਕੁਮਾਰ ਛਾਬੜਾ ਬਲਵਿੰਦਰ ਕੌਰ ਕੋਲ ਆਇਆ ਹੋਇਆ ਸੀ, ਰਾਤ ਨੂੰ ਮੌਕਾ ਤਾੜ ਕੇ ਬਲਵਿੰਦਰ ਕੌਰ ਦੇ ਪਿਤਾ ਗੁਰਮੇਲ ਸਿੰਘ ਨੇ ਉਨ੍ਹਾਂ ਦੇ ਸੁੱਤੇ ਪਿਆ 'ਤੇ ਕਾਤਲਾਨਾ ਹਮਲਾ ਕਰ ਦਿੱਤਾ¢ ਉਸ ਨੇ ਕੁਲਦੀਪ ਕੁਮਾਰ ਛਾਬੜਾ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ | ਜਦੋਂਕਿ ਉਸ ਨੇ ਆਪਣੀ ਧੀ ਨੂੰ ਉਸ ਦੀ ਹੀ ਚੁੰਨੀ ਨਾਲ ਗਲ਼ਾ ਘੁੱਟ ਕੇ ਮਾਰ ਦਿੱਤਾ¢ ਮਾਰਨ ਉਪਰੰਤ ਗੁਰਮੇਲ ਸਿੰਘ ਨੇ ਦੋਵਾਂ ਨੂੰ ਇਕ ਰੇਹੜੇ 'ਤੇ ਪਾਇਆ ਤੇ ਪਿੰਡ ਦੇ ਪ੍ਰਾਇਮਰੀ ਸਕੂਲ ਕੋਲ ਜਾ ਕੇ ਇਕ ਵਾਰ ਫਿਰ ਦੋਹਾਂ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ¢ ਲਾਸ਼ਾਂ ਨੂੰ ਉੱਥੇ ਛੱਡ ਕੇ ਆਪ ਥਾਣਾ ਕੂੰਮ ਕਲਾਂ ਵਿਖੇ ਪੇਸ਼ ਹੋ ਗਿਆ¢ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇਹ ਕਤਲ ਅਣਖ ਦੀ ਖ਼ਾਤਰ ਕੀਤੇ ਹਨ ਤੇ ਇਸੇ ਲਈ ਆਪ ਹੀ ਪੁਲਿਸ ਕੋਲ ਪੇਸ਼ ਹੋਇਆ ਹੈ¢ ਦੋਵਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ¢ajit news
Comments