ਕਿਉ ਬਣਾਇਆ ਸੁਲਤਾਨਪੁਰ ਲੋਧੀ ਜੰਗ ਦਾ ਮੈਦਾਨ

ਸੁਲਤਾਨਪੁਰ ਲੋਧੀ: ਸੁਲਤਾਨਪੁਰ ਲੋਧੀ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਮਾਲਕ ਤੇ ਡਾਕਟਰ ਪਤਨੀ ਦੀ ਆਪਸੀ ਲੜਾਈ ਵਿੱਚ ਅੱਜ ਸੁਲਤਾਨਪੁਰ ਲੋਧੀ ਨਾਲ ਸੰਬਧਤ ਦੋ ਪੱਤਰਕਾਰਾਂ ਦੀ ਕੁੱਟ-ਮਾਰ ਕੀਤੀ ਗਈ ਤੇ ਕੈਮਰੇ ਮੋਬਾਇਲ ਤੇ ਹੋਰ ਸਾਮਾਨ ਵੀ ਖੋਹ ਲਿਆ ਗਿਆ। ਦਰਸਲ ਸੁਲਤਾਨਪੁਰ ਲੋਧੀ ਦੇ ਇਸ ਹਸਪਤਾਲ ਦੇ ਡਾਕਟਰ ਪਤੀ-ਪਤਨੀ ਦਾ ਆਪਸੀ ਵਿਵਾਦ ਚੱਲ ਰਿਹਾ ਹੈ ਤੇ ਇਹਨਾਂ ਦਿਨਾਂ ਵਿੱਚ ਹਸਪਤਾਲ ਦੇ ਕਬਜ਼ੇ ਦਾ ਰੋਲਾ ਵੀ ਚੱਲ ਰਿਹਾ ਹੈ ਜਿਸ ਸੰਬੰਧ ਵਿੱਚ ਅੱਜ ਡਾਕਟਰ ਪਤੀ ਨੇ ਪਤਨੀ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਪ੍ਰੈਸ ਵਾਰਤਾ ਰੱਖੀ ਸੀ ਜਿਸ ਨੂੰ ਕਵਰ ਕਰਨ ਲਈ ਪੱਤਰਕਾਰ ਸਿਮਰਨਜੀਤ ਸਿੰਘ ਤੇ ਨਿਰਮਲ ਹੈਪੀ ਉਕਤ ਨਿੱਜੀ ਹਸਪਤਾਲ ਪਹੁੰਚੇ। ਪੱਤਰਕਾਰ ਵਾਰਤਾ ਦੀ ਜਾਣਕਾਰੀ ਡਾਕਟਰ ਪਤਨੀ ਨੂੰ ਮਿਲ ਗਈ ਤੇ ਉਸਨੇ ਉੱਥੇ ਪਹਿਲਾ ਹੀ ਕਥਿਤ ਗੁੰਡੇ ਸੱਦੇ ਹੋਏ ਸਨ ਜ਼ਿਹਨਾਂ ਪੱਤਰਕਾਰ ਵਾਰਤਾ ਵਿੱਚ ਪਹੁੰਚੇ ਸਿਮਰਨਜੀਤ ਦੀ ਬੇਸਬਾਲ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ ਤੇ ਕੈਮਰਾ ਮੋਬਾਇਲ ਖੋਹ ਲਿਆ ਇਸੀ ਦੋਰਾਨ ਨਿਰਮਲ ਹੈਪੀ ਵੀ ਮੋਕੇ ਤੇ ਪਹੁੰਚ ਗਿਆ ਜਿਵੇਂ ਹੀ ਉਸਨੇ ਕੁੱਟ-ਮਾਰ ਦੀ ਕਵਰੇਜ ਕਰਨੀ ਸ਼ੁਰੂ ਕੀਤੀ ਤਾਂ ਗੁੰਡਿਆਂ ਵੱਲੋਂ ਉਸ ਦੀ ਵੀ ਕੁੱਟ ਮਾਰ ਕੀਤੀ ਗਈ ਤੇ ਉਸਦਾ ਮੋਬਾਇਲ ਵਗੈਰਾ ਵੀ ਖੋਹ ਲਿਆ। ਇਸੀ ਦੋਰਾਨ ਪ੍ਰੈਸ ਵਾਰਤਾ ਸੱਦਣ ਵਾਲਾ ਡਾਕਟਰ ਪਤੀ ਉੱਥੋਂ ਮੋਕਾਂ ਦੇਖ ਜਾਣ ਬਚਾ ਗਾਇਬ ਹੋ ਗਿਆ ਤੇ ਪੱਤਰਕਾਰਾਂ ਨੂੰ ਕਿਸੀ ਤਰਾਂ ਸਿਵਲ ਹਸਪਤਾਲ ਪਹੁੰਚਾਇਆਂ ਗਿਆ।ਸੂਚਨਾ ਮਿਲਦੇ ਮੋਕੇ ਤੇ ਪਹੁੰਚੀ ਪੁਲਿਸ ਨੇ ਕੁਝ ਕਥਿਤ ਅਰੋਪੀਆ ਨੂੰ ਮੋਕੇ ਤੋਂ ਕਾਬੂ ਕੀਤਾ ਹੈ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ