ਰੇਡੀਓ ਸ਼ੋਅ ਦੌਰਾਨ ਦਿੱਤਾ ਬੱਚੇ ਨੂੰ ਜਨਮ, ਸਿੱਧਾ ਪ੍ਰਸਾਰਣ
ਸੇਂਟ ਲੂਇਸ: ਅਮਰੀਕਾ ਦੇ ਇੱਕ ਆਰਜੇ ਨੇ ਆਪਣੇ ਰੇਡੀਓ ਸ਼ੋਅ ਦੌਰਾਨ ਬੱਚੇ ਨੂੰ ਜਨਮ ਦਿੱਤਾ। ਕੈਸੀ ਪ੍ਰੋਕਟਰ ਸੋਮਵਾਰ ਸਵੇਰੇ ਅਮਰੀਕਾ ਦੇ ਸੇਂਟ ਲੁਇਸ ਵਿੱਚ ਆਪਣਾ ਸ਼ੋਅ ਕਰ ਰਹੀ ਸੀ। ਅਚਾਨਕ ਉਸ ਦੇ ਪੇਟ ਵਿੱਚ ਦਰਦ ਸ਼ੁਰੂ ਹੋਇਆ। ਇਸ ਦੌਰਾਨ, ਪ੍ਰੋਕਟਰ ਤੇ ਉਸ ਦੇ ਰੇਡੀਓ ਸਟੇਸ਼ਨ ਨੇ ਫੈਸਲਾ ਕੀਤਾ ਕਿ ਉਹ ਬੱਚੇ ਦੀ ਡਲਿਵਰੀ ਦਾ ਸਿੱਧੇ ਪ੍ਰਸਾਰਣ ਕਰਨਗੇ।
ਰੇਡੀਓ ਸਟੇਸ਼ਨ ਨੇ ਇੱਥੋਂ ਪ੍ਰਸਾਰਣ ਕਰਾਉਣ ਲਈ ਹਸਪਤਾਲ ਚੁਣਿਆ। ਪ੍ਰੋਕਟਰ ਨੇ ਕਿਹਾ ਕਿ ਡਿਲਿਵਰੀ ਨੂੰ ਪ੍ਰਸਾਰਿਤ ਕਰਨ ਦਾ ਫ਼ੈਸਲਾ ਅਚਾਨਕ ਲਿਆ ਗਿਆ ਸੀ। ਉਸ ਨੇ ਆਪਣੇ ਸ਼ੋਅ ਦੌਰਾਨ ਕਿਹਾ, “ਰੇਡੀਓ ਸੁਣਨ ਵਾਲਿਆਂ ਨਾਲ ਆਪਣੇ ਜੀਵਨ ਦੇ ਸਭ ਤੋਂ ਦਿਲਚਸਪ ਦਿਨ ਨੂੰ ਸਾਂਝਾ ਕਰਨਾ ਇੱਕ ਵਧੀਆ ਅਨੁਭਵ ਸੀ।”
Comments