ਵਿੱਕੀ ਗੌਂਡਰ ਦੇ ਕੋਲ ਸੀ ਐਨਕਾਊਂਟਰ ਸਮੇਂ 1.15 ਕਰੋੜ ਰੁਪਏ ਕਿੱਥੇ ਗਏ .......,
ਵਿੱਕੀ ਗੌਂਡਰ ਦੇ ਕੋਲ ਸੀ ਐਨਕਾਊਂਟਰ ਸਮੇਂ 1.15 ਕਰੋੜ ਰੁਪਏ ਕਿੱਥੇ ਗਏ ......., ਅਬੋਹਰ, 3ਫਰਵਰੀ 2018 () ਐਨਕਾਊਂਟਰ ਤੋਂ ਬਾਅਦ ਗੈਂਗਸਟਰ ਗੌਂਡਰ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੱਤਰ ਜਾਰੀ ਕਰਕੇ ਪੁਲਿਸ 'ਤੇ ਸਵਾਲ ਚੁੱਕੇ ਹਨ। ਐਨਕਾਊਂਟਰ ਨੂੰ ਜਿੱਥੇ ਫਰਜ਼ੀ ਦੱਸਿਆ ਤੇ ਸਵਾਲ ਚੁੱਕਿਆ ਕਿ ਐਨਕਾਊਂਟਰ ਸਮੇਂ ਗੌਂਡਰ ਦੇ ਕੋਲ 1.15 ਕਰੋੜ ਨਕਦ, ਇੱਕ ਜੀਪ ਅਤੇ ਤਿੰਨ ਕਿਲੋ ਅਫ਼ੀਮ ਵੀ ਸੀ। ਲੇਕਿਨ ਪੁਲਿਸ ਨੇ ਸਭ ਕੁਝ ਖੁਰਦ ਬੁਰਦ ਕਰ ਦਿੱਦਾ। ਪੁਲਿਸ ਜਵਾਬ ਦੇਣ ਲਈ ਵੀ ਤਿਆਰ ਨਹੀਂ ਹੈ। ਵੀਰਵਾਰ ਨੂੰ ਵਾਇਰਲ ਪੱਤਰ ਗੌਂਡਰ ਦੇ ਨਾਂ ਤੋਂ ਹੈ। ਇਸ ਸਬੰਧੀ ਏਏਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਪੱਤਰ ਦੀ ਕਾਪੀ ਉਨ੍ਹਾਂ ਦੇ ਕੋਲ ਆਈ ਹੈ ਪਰ ਝੂਠੀ ਹੈ। ਉਨ੍ਹਾਂ ਨੂੰ ਨਾ ਪੈਸਾ ਤੇ ਹੋਰ ਸਮਾਨ ਮਿਲਿਆ। ਪੱਤਰ ਵਿਚ ਲਿਖਿਆ ਹੈ ਕਿ ਪੁਲਿਸ ਨੇ ਮੇਰੀ ਹੱਤਿਆ ਨੂੰ ਐਨਕਾਊਂਟਰ ਦੱਸਿਆ ਹੈ, ਉਹ ਫੇਕ ਸੀ। ਮੈਂ ਖੁਦ ਪੇਸ਼ ਹੋਣਾ ਚਾਹੁੰਦਾ ਸੀ। ਇੰਸਪੈਕਟਰ ਬਿਕਰਮਜੀਤ ਬਰਾੜ ਬੱਚਿਆਂ ਦੀ ਕਸਮ ਚੁੱਕੇ ਕਿ ਮੈਂ (ਵਿੱਕੀ) ਪੁਲਿਸ 'ਤੇ ਗੋਲੀ ਚਲਾਈ। ਥੋਖੇ ਨਾਲ ਮੈਨੂੰ ਫੜ ਕੇ ਮਾਰ ਦਿੱਤਾ। ਮੇਰੇ ਕੋਲ 1.15 ਕਰੋੜ ਦੀ ਭਾਰਤੀ ਕਰੰਸੀ, ਤਿੰਨ ਕਿਲੋ ਅਫੀਮ, ਇਕ ਜੀਪ ਵੀ ਸੀ। ਪੁਲਿਸ ਨੇ ਇਸ ਦਾ ਜ਼ਿਕਰ ਕਿਉਂ ਨਹੀਂ ਕੀਤਾ। ਮੈਂ ਮੁੱਖ ਮੰਤਰੀ ਤੋਂ ਪੁਛਣਾ ਚਾਹੁੰਦਾ ਕਿ ਮੇਰਾ ਫੇਕ ਐਨਕਾਊਂਟਰ ਕੀਤਾ ਅਤੇ ਆਪ ਵੈਲਡਨ ਬੁਆਇਜ਼ ਦਾ ਟਵੀਟ ਕਰ ਰਹੇ ਹਨ। ਮੈਨੂੰ ਅਤੇ ਪ੍ਰੇਮ ਲਾਹੌਰੀਆ ਨੂੰ ਤਾਂ ਚਲੋ ਤੁਸੀਂ ਗੈਂਗਸਟਰ ਕਹਿ ਕੇ ਮਰਵਾ ਦਿੱਤਾ ਪਰ ਜੋ ਵੀਰ ਤੇਜਾ ਸਾਡੇ ਨਾਲ ਸੀ ਉਹ ਕਿਹੜਾ ਗੈਂਗਸਟਰ ਸੀ। ਹੁਣ ਇਹ ਸਮਝ ਆਇਆ ਕਿ ਉਹ ਬਚ ਜਾਂਦਾ ਤਾਂ ਫੇਕ ਐਨਕਾਊਂਟਰ ਦਾ ਪ੍ਰਮੁੱਖ ਗਵਾਹ ਉਹ ਹੀ ਹੁੰਦਾ। ਇਸ ਲਈ ਪੁਲਿਸ ਨੇ ਉਸ ਨੂੰ ਵੀ ਮਾਰ ਦਿੱਤਾ। ਐਨਕਾਊਂਟਰ ਦੀ ਮੈਜਿਸਟ੍ਰੇਟ ਜਾਂਚ ਨੂੰ ਸ੍ਰੀਗੰਗਾਨਰ ਦੇ ਅਫ਼ਸਰਾਂ ਨੂੰ ਮਿਲਣ ਗੌਂਡਰ ਦੇ ਪਿਤਾ ਅਤੇ ਉਨ੍ਹਾਂ ਦੇ ਮਾਮਾ ਗਏ ਸੀ। ਗੌਂਡਰ ਦੇ ਮਾਮਾ ਗੁਰਭੇਜ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਰਾਏ ਸਿੰਘ ਗੰਗਾਨਗਰ ਗਏ ਹੋਣ ਕਾਰਨ ਉਨ੍ਹਾਂ ਦੇ ਬਿਆਨ ਨਹੀਂ ਹੋ ਸਕੇ। ਪੁਲਿਸ ਨੇ ਦੋਸ਼ੀ ਮਨਪ੍ਰੀਤ ਸਿੰਘ ਨਿਵਾਸੀ ਰਾਨੀਆਂ ਸਿਰਸਾ ਅਤੇ ਰਮਨਦੀਪ ਸਿੰਘ ਉਰਫ ਰੋਮੀ ਨਿਵਾਸੀ ਪਿੰਡ ਮਦਾਨਾ ਜ਼ਿਲ੍ਹਾ ਬਠਿੰਡਾ ਨੂੰ ਕੋਰਟ ਵਿਚ ਪੇਸ਼ ਕੀਤਾ। ਪੁਲਿਸ ਨੇ 8 ਦਿਨ ਦਾ ਰਿਮਾਂਡ ਮੰਗਿਆ ਸੀ। ਕੋਰਟ ਨੂੰ ਕਿਹਾ ਕਿ ਗੈਂਗਸਟਰ ਗੌਂਡਰ, ਨੀਟਾ ਦਿਓਲ, ਗੁਰਪ੍ਰੀਤ ਸਿੰਘ ਸੇਖੋਂ ਸਮੇਤ ਦੂਜੇ ਅੱਤਵਾਦੀਆਂ ਨਾਲ ਸਬੰਧ ਦੇ ਬਾਰੇ ਵਿਚ ਜਾਣਕਾਰੀ ਜੁਟਾਉਣੀ ਹੈ। ਜੱਜ ਨੇ 6 ਫਰਵਰੀ ਤੰਕ ਪੁਲਿਸ ਰਿਮਾਂਡ ਦੇ ਦਿੰਤਾ।mmp
Comments