ਇਹ ਪੰਜਾਬੀ ਰਫਿੳੂਜੀ ਹੈ 13 ਅਰਬ ਡਾਲਰ ਦੀ ਫਰਮ ਦਾ ਮਾਲਕ..

ਅਾਕਲੈਂਡ (7 ਫਰਵਰੀ) : ਸੁਖਪਾਲ ਸਿੰਘ ਆਹਲੂਵਾਲੀਆ ਨੇ ਸਖਤ ਮਿਹਨਤ ਦੇ ਦਮ 'ਤੇ ਅਰਬਪਤੀ ਬਣਨ ਦੀ ਯਾਤਰਾ ਤੈਅ ਕੀਤੀ। ਉਨ੍ਹਾਂ ਦਾ ਪਰਿਵਾਰ ਚੰਗੀ ਨੌਕਰੀ ਦੀ ਤਲਾਸ਼ 'ਚ ਭਾਰਤ ਤੋਂ ਯੁਗਾਂਡਾ ਚਲਾ ਗਿਆ ਸੀ। ਸੁਖਪਾਲ ਦਾ ਜਨਮ ਸਾਲ 1959 'ਚ ਯੁਗਾਂਡਾ 'ਚ ਹੀ ਹੋਇਆ ਸੀ। ਆਰਮੀ ਕਮਾਂਡਰ ਈਦੀ ਅਮੀਨ ਤਖਤਾ ਪਲਟ ਦੇ ਜ਼ਰੀਏ ਸਾਲ 1971 'ਚ ਸੱਤਾ 'ਚ ਆਏ ਸਨ। ਉਨ੍ਹਾਂ ਨੇ ਦੱਖਣੀ ਏਸ਼ੀਆ ਤੋਂ ਆਏ ਰਫਿਊਜ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦੇਸ਼ ਛੱਡਣ ਦਾ ਫਰਮਾਨ ਸੁਣਾਇਆ ਸੀ। ਇਸ ਤੋਂ ਬਾਅਦ ਸੁਖਪਾਲ ਦੇ ਪਰਿਵਾਰ ਨੂੰ ਵੀ ਹੋਰ ਲੋਕਾਂ ਦੀ ਤਰ੍ਹਾਂ ਬ੍ਰਿਟੇਨ 'ਚ ਸ਼ਰਣ ਲੈਣੀ ਪਈ ਸੀ। ਇਹ ਉਨ੍ਹਾਂ ਦੇ ਲਈ ਵਰਦਾਨ ਸਾਬਤ ਹੋਇਆ। ਸੁਖਪਾਲ ਨੇ 19 ਸਾਲ ਦੀ ਉਮਰ (1978) 'ਚ ਬਾਰਕਲੇਜ ਬੈਂਕ ਤੋਂ 5 ਹਜ਼ਾਰ ਪਾਊਂਡ (ਕਰੀਬ 4.5 ਲੱਖ ਰੁਪਏ) ਦਾ ਕਰਜ਼ਾ ਲਿਆ ਸੀ। 
ਸੁਖਪਾਲ ਨੇ ਕਰਜ਼ੇ ਦੇ ਪੈਸਿਆਂ ਨਾਲ ਉੱਤਰੀ ਲੰਡਨ 'ਚ ਸਥਿਤ 'ਹਾਈਵੇਅ ਆਟੋਜ਼' ਨੂੰ ਖਰੀਦਿਆ ਸੀ। ਉਨ੍ਹਾਂ ਨੇ ਇਸ ਦਾ ਨਾਂ ਬਦਲ ਕੇ 'ਯੂਰੋ ਕਾਰ ਪਾਰਟਸ' ਕਰ ਦਿੱਤਾ ਸੀ। ਸੁਖਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਸਮੇਂ ਕਾਰ ਪਾਰਟਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਸੀ। ਕੰਪਨੀ ਨੂੰ ਸਫਲ ਬਣਾਉਣ ਲਈ ਉਨ੍ਹਾਂ ਨੇ ਸਖਤ ਮਿਹਨਤ ਕੀਤੀ। ਉਹ ਸਵੇਰੇ 7 ਵਜੇ ਦੁਕਾਨ 'ਤੇ ਪਹੁੰਚ ਜਾਂਦੇ ਸਨ ਅਤੇ ਕੰਮ 'ਤੇ ਉਦੋਂ ਤੱਕ ਲੱਗੇ ਰਹਿੰਦੇ ਸਨ ਜਦੋਂ ਤੱਕ ਗਾਹਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਹੁੰਦੀ ਸੀ। ਉਨ੍ਹਾਂ ਯਤਨ ਰੰਗ ਲਿਆਇਆ ਅਤੇ ਯੂਰੋ ਕਾਰ ਪਾਰਟਸ ਦਾ ਲੰਡਨ ਤੋਂ ਇਲਾਵਾ ਯੂਨਾਈਟੇਡ ਕਿੰਗਡਮ ਦੇ ਕਈ ਹਿੱਸਿਆਂ ਤੱਕ ਵਿਸਤਾਰ ਹੋ ਗਿਆ। ਸੁਖਪਾਲ ਨੇ ਜਿਸ ਕੰਪਨੀ ਨੂੰ ਰੋਜ਼ੀ ਰੋਟੀ ਲਈ 10 ਲੋਕਾਂ ਦੇ ਕੰਮ ਸ਼ੁਰੂ ਕੀਤਾ ਸੀ, ਉਸ 'ਚ 10,000 ਲੋਕ ਨੌਕਰੀ ਕਰਨ ਲੱਗੇ। ਸੁਖਪਾਲ ਨੇ ਸਾਲ 2011 'ਚ ਯੂਰੋ ਕਾਰ ਪਾਰਟਸ ਨੂੰ ਅਮਰੀਕੀ ਆਟੋ ਪਾਰਟਸ ਕੰਪਨੀ 'ਐੱਲ. ਕੇ. ਕਿਊ. ਕਾਰਪੋਰੇਸ਼ਨ' ਦੇ ਹੱਥੋਂ 255 ਮਿਲੀਅਨ ਪਾਊਂਡ 'ਚ ਵੇਚ ਦਿੱਤਾ ਸੀ। ਇਸ ਦੇ ਨਾਲ ਹੀ ਉਹ ਸ਼ਿਕਾਗੋ ਸਥਿਤ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਦੇ ਮੈਂਬਰ ਵੀ ਬਣ ਗਏ। ਐੱਲ. ਕੇ. ਕਿਊ. ਕਾਰਪੋਰੇਸ਼ਨ ਕੰਪਨੀ ਦਾ ਕੁਲ ਮੁੱਲ 13 ਅਰਬ ਡਾਲਰ ਹੈ। 
ਸੁਖਪਾਲ ਨੇ ਪ੍ਰਵਾਸੀਆਂ ਦਾ ਬਚਾਅ ਕੀਤਾ ਹੈ, ਉਨ੍ਹਾਂ ਨੇ ਦੱਸਿਆ ਕਿ ਪ੍ਰਵਾਸੀ ਇਸ ਦੇਸ਼ ਦੀ ਰੀੜ ਦੀ ਹੱਡੀ ਹਨ ਅਤੇ ਇਸ ਨੂੰ ਕਦੇ ਨਹੀਂ ਭੁਲਣਾ ਚਾਹੀਦਾ। ਉਹ ਚੈਰਿਟੀ 'ਚ ਵੀ ਸਰਗਰਮ ਹਨ। ਆਪਣੇ ਰੁਝੇਵੇ ਸਮੇਂ 'ਚੋਂ ਇਸ ਦੇ ਲਈ ਕੁਝ ਸਮਾਂ ਕੱਢ ਲੈਂਦੇ ਹਨ।
ਦੱਸਣਯੋਗ ਹੈ ਕਿ ਸੁਖਪਾਲ ਲੰਡਨ 'ਚ ਬੇਸਹਾਰਾ ਲੋਕਾਂ ਨੂੰ ਸਹਾਰਾ ਦੇਣ ਦੇ ਨਾਲ ਹੀ ਭਾਰਤ 'ਚ ਵੀ ਅਨਾਥ ਬੱਚਿਆਂ ਨੂੰ ਸਿੱਖਿਆ ਵੀ ਮੁਹੱਈਆ ਕਰਾ ਰਹੇ ਹਨ। ਉਨ੍ਹਾਂ ਦਾ ਉਦੇਸ਼ ਇਕ ਅਜਿਹੀ ਵਿਰਾਸਤ ਖੜ੍ਹਾ ਕਰਨਾ ਹੈ ਜਿਸ ਤੋਂ ਹਰ ਕੋਈ ਪ੍ਰਰੇਣਾ ਲੈ ਸਕੇ।By NZ Punjabi NEWS

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ