ਖਾਲਿਸਤਾਨ ਪਾਰਟ-2 " ਸੋਸ਼ਲ ਮੀਡੀਆ 'ਤੇ ਚਰਚਾ 'ਚ ਕਿਉਂ? , ਮੇਡ ਇਨ ਕੈਨੇਡਾ"

ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਅੱਜ ਅੰਗਰੇਜ਼ੀ ‘ਆਉਟਲੁਕ’ ਪੇਜ਼ ਦਾ ਮੈਗਜ਼ੀਨ ਚਰਚਾ ‘ਚ ਹੈ। ਜਿਸਦਾ ਸਿਰਲੇਖ ਹੈ “ਖਾਲਿਸਤਾਨ ਪਾਰਟ-2, ਮੇਡ ਇਨ ਕੈਨੇਡਾ” ਤੇ ਨਾਲ ਫੋਟੋ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਲੱਗੀ ਹੋਈ ਹੈ ਜਿਹੜੇ 16 ਫਰਵਰੀ ਤੋਂ ਭਾਰਤ ਦੌਰੇ ‘ਤੇ ਆ ਰਹੇ ਹਨ।  ਇਸ ਮੈਗਜ਼ੀਨ 12 ਫਰਵਰੀ ਨੂੰ ਛਪ ਕੇ ਬਾਜ਼ਾਰ ‘ਚ ਆਉਣਾ ਹੈ ਪਰ ਮੈਗਜ਼ੀਨ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇਸ ਦੀ ਮੁੱਖ ਪੰਨਾ ਸ਼ੇਅਰ ਕੀਤਾ ਹੈ।
  ਮੈਗਜ਼ੀਨ ਦੇ ਇਸ ਅਮਕ ‘ਚ ਕੀ ਹੈ ਇਹ ਤਾਂ ਅਜੇ ਤੱਕ ਪਤਾ ਨਹੀਂ ਲੱਗਾ ਹੈ ਪਰ ਇਕ ਗੱਲ ਇਸੇ ਸਿਰਲੇਖ ਤੋਂ ਤੈਅ ਹੈ ਕਿ ਕੈਨੇਡਾ ‘ਚ ਹੋ ਰਹੀਆਂ ਖਾਲਿਸਤਾਨੀ ਸਰਗਰਮੀਆਂ ਬਾਰੇ ਹੀ ਇਸ ‘ਚ ਚਰਚਾ ਕੀਤੀ ਗਈ ਹੋਵੇਗੀ। ਇਸ ਨੂੰ ਲੈ ਕੇ ਕੈਨੇਡਾ ਦੇ ਸਿੱਖ ਭਾਈਚਾਰੇ ਵੱਲੋਂ ਸੋਸ਼ਲ ਮੀਡੀਆ ‘ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।
  ਕੈਨਡਾ ਤੋਂ ਗੁਰਪ੍ਰੀਤ ਸਿੰਘ ਸਹੋਤਾ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਅ ਹੈ ਕਿ ਜਿਵੇਂ ਪਿਛਲੀ ਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਭਾਰਤ ਫੇਰੀ ਤੋਂ ਪਹਿਲਾਂ ਅਤੇ ਓਥੇ ਪੁੱਜਣ ‘ਤੇ ਸਿੱਖਾਂ ਸਬੰਧੀ ਉਨ੍ਹਾਂ ‘ਤੇ ਦਬਾਅ ਬਣਾਇਆ ਗਿਆ ਸੀ, ਉਸਤੋਂ ਕਿਤੇ ਵੱਧ ਦਬਾਅ ਟਰੂਡੋ ‘ਤੇ ਬਣਾਇਆ ਜਾ ਰਿਹਾ ਤਾਂ ਕਿ ਉਹ 16 ਫਰਵਰੀ ਤੋਂ ਸ਼ੁਰੂ ਹੋ ਰਹੇ ਆਪਣੇ ਭਾਰਤੀ ਦੌਰੇ ਸਮੇਂ ਕੈਨੇਡਾ ਵਸਦੇ ਸਿੱਖਾਂ ਸਬੰਧੀ ਸਫਾਈਆਂ ਹੀ ਦੇਈਂ ਜਾਣ ਜਾਂ ਉਨ੍ਹਾਂ ਬਾਰੇ ਕੁਝ ਗਲਤ ਕਹਿਣ।
  ਉਨ੍ਹਾਂ ਅੱਗੇ ਲਿਖਿਆ ਹੈ ਕਿ ਹਾਰਪਰ ਨੇ ਆਪਣੇ ਦੌਰੇ ਦੇ ਅੰਤ ‘ਤੇ ਬੰਗਲੌਰ ਜਾ ਕੇ ਕਹਿ ਦਿੱਤਾ ਸੀ ਕਿ ਕੈਨੇਡਾ ‘ਚ ਸਭ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ। ਉਮੀਦ ਹੈ ਕਿ ਟਰੂਡੋ ਵੀ ਇਸ ਸਬੰਧੀ ਤਿਆਰੀ ਕਰਕੇ ਹੀ ਜਾਣਗੇ। copy ABP news thanks

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ