ਆਸਟਰੇਲੀਆ ਦੀ ਪੀ.ਆਰ ਬਰਾਸਤਾ 457 ਸਬ-ਕਲਾਸ ਵੀਜ਼ਾ!!!

ਆਸਟਰੇਲੀਆ ਵਿੱਚ ਸਥਾਪਤੀ ਦੀ ਉਮੀਦ ਲੈ ਕੇ ਆਏ ਪ੍ਰਵਾਸੀਆਂ ਲਈ 457 ਸਬ-ਕਲਾਸ ਵੀਜ਼ਾ ਪੀ.ਆਰ ਲੈਣ ਲਈ ਇੱਕ ਬਾਈਪਾਸ ਵਰਗਾ ਰਾਹ ਸੀ ਜੋ ਲੰਮਾ ਤਾਂ ਸੀ ਪਰ ਤੁਹਾਨੂੰ ਪੀ.ਆਰ ਵਾਲੀ ਮੰਜ਼ਿਲ 'ਤੇ ਪੁਚਾ ਦਿੰਧਾ ਸੀ।।ਹੁਣ 457 ਸਬ-ਕਲਾਸ ਵਾਲਾ ਵੀਜ਼ਾ ਮਾਰਚ ਮਹੀਨੇ ਤੋਂ ਬੰਦ ਹੋਣ ਜਾ ਰਿਹਾ ਹੈ ਅਤੇ ਇਉਂ ਪੀ.ਆਰ ਬਰਾਸਤਾ 457 ਸਬ-ਕਲਾਸ ਵੀਜ਼ਾ ਵਾਲਾ ਬਾਈਪਾਸ ਰਾਹ ਪੱਕੇ ਤੌਰ' ਤੇ ਬੰਦ ਹੋ ਜਾਵੇਗਾ।ਜਿਹੜੇ ਇਸ ਬਾਈਪਾਸ ਵਾਲੇ ਰਾਹ 'ਤੇ ਪਹਿਲਾਂ ਤੋਂ ਚੜ੍ਹੇ ਹੋਏ ਸਨ ਅਤੇ ਅਜੇ ਪੀ.ਆਰ ਵਾਲੀ ਮੰਜ਼ਿਲ 'ਤੇ ਨਹੀਂ ਸਨ ਪਹੁੰਚੇ, ਉਹ ਇਸ ਵੇਲੇ ਵੱਡੇ ਭੰਬਲ ਭੁਸੇ ਵਿੱਚ ਹਨ ਕਿ ਕੀ 457 ਵੀਜ਼ਾ ਉਨ੍ਹਾਂ ਨੂੰ ਪੀ.ਆਰ ਵਾਲੀ ਮੰਜ਼ਿਲ 'ਤੇ ਪੁਚਾ ਸਕੇਗਾ??
ਦੋਸਤੋ, ਤੁਹਾਡੀ ਜਾਣਕਾਰੀ ਹਿੱਤ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਉਹ ਆਪਣੀ ਪੀ.ਆਰ ਵਾਲੀ ਮੰਜ਼ਿਲ ਹਾਸਲ ਕਰ ਸਕਦੇ ਹਨ;
1. ਜਿੰਨ੍ਹਾਂ ਨੂੰ 19 ਅਪਰੈਲ 2017 ਤੋਂ ਪਹਿਲਾਂ 457 ਵੀਜ਼ਾ ਗਰਾਂਟ ਹੋ ਚੁੱਕਾ ਸੀ ਅਤੇ ਉਹ ਇਸ ਵੀਜ਼ੇ 'ਤੇ ਕੰਮ ਕਰ ਰਹੇ ਸਨ, ਉਹ ਦੋ ਸਾਲ ਮੁਕੰਮਲ ਹੋਣ ਤੇ 186 ਸਬ-ਕਲਾਸ ਦੀਆਂ ਸ਼ਰਤਾਂ ਪੂਰੀਆਂ ਕਰਕੇ ਪੀ.ਆਰ ਲੈ ਸਕਦੇ ਹਨ।
2. ਜਿੰਨ੍ਹਾਂ ਨੇ 18 ਅਪਰੈਲ 2017 ਦੀ ਰਾਤ 12 ਵਜੇ ਤੋਂ ਪਹਿਲਾਂ ਆਪਣੀ 457 ਸਬ-ਕਲਾਸ ਵਾਲੀ ਅਰਜ਼ੀ ਦਾਖ਼ਲ ਕਰ ਦਿੱਤੀ ਸੀ ਅਤੇ ਜਿੰਨ੍ਹਾਂ ਨੂੰ 18 ਅਪਰੈਲ ਨੂੰ ਬਰਿਜ਼ਿੰਗ ਵੀਜ਼ਾ ਜਾਰੀ ਹੋ ਚੁੱਕਾ ਸੀ, ਜੇਕਰ ਉਨ੍ਹਾਂ ਦੀ 457 ਸਬ-ਕਲਾਸ ਵਾਲੀ ਅਰਜ਼ੀ ਸਫ਼ਲ ਹੋ ਗਈ ਹੈ ਅਤੇ ਉਨ੍ਹਾਂ ਨੂੰ 457 ਵੀਜ਼ਾ ਗਰਾਂਟ ਹੋ ਚੁੱਕਾ ਹੈ, ਉਹ ਵੀ 2 ਸਾਲ ਮੁਕੰਮਲ ਕਰਕੇ 186 ਸਬ-ਕਲਾਸ ਦੀਆਂ ਸ਼ਰਤਾਂ ਪੂਰੀਆਂ ਕਰਕੇ ਪੀ.ਆਰ ਲੈ ਸਕਦੇ ਹਨ।
3. ਜਿੰਨ੍ਹਾਂ ਕੋਲ 18 ਅਪ੍ਰੈਲ ਨੂੰ 457 ਸਬ-ਕਲਾਸ ਵਾਲਾ ਵੀਜ਼ਾ ਸੀ ਪਰ ਇਹ ਵੀਜ਼ਾ ਦੋ ਸਾਲ ਤੋਂ ਘੱਟ ਦਾ ਸੀ, ਜੇਕਰ ਉਨ੍ਹਾਂ ਨੇ 18 ਅਪ੍ਰੈਲ ਤੋਂ ਬਾਅਦ ਆਪਣਾ 457 ਵੀਜ਼ਾ ਵਧਾ ਕੇ ਦੋ ਸਾਲ ਵਾਲੀ ਸ਼ਰਤ ਪੂਰੀ ਕਰ ਲਈ ਹੈ ਤਾਂ ਉਹ ਵੀ ਉਹ ਵੀ 2 ਸਾਲ ਮੁਕੰਮਲ ਹੋਣ 'ਤੇ 186 ਸਬ-ਕਲਾਸ ਦੀਆਂ ਸ਼ਰਤਾਂ ਪੂਰੀਆਂ ਕਰਕੇ ਪੀ.ਆਰ ਲੈ ਸਕਦੇ ਹਨ।
ਸਾਡੀ ਦਿਲੋਂ ਦੁਆ ਹੈ ਕਿ ਤੁਸੀਂ ਜਿਹੜੀ ਆਸ ਲੈ ਕੇ ਆਏ ਸੀ, ਤੁਹਾਡੀ ਆਸ ਪੂਰੀ ਹੋਵੇ।
ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)

Comments