ਆਸਟ੍ਰੇਲੀਆ 'ਚ 7 ਸਾਲਾ ਲੜਕਾ ਤੀਜੀ ਮੰਜ਼ਿਲ ਤੋਂ ਡਿੱਗਿਆ, ਹਾਲਤ ਗੰਭੀਰ
ਸਿਡਨੀ (ਬਿਊਰੋ)— ਸਿਡਨੀ ਦੇ ਦੱਖਣ-ਪੱਛਮ ਵਿਚ ਬੈਂਕਸਟਾਊਨ ਵਿਚ ਕੱਲ ਸ਼ਾਮ ਇਕ 7 ਸਾਲਾ ਲੜਕਾ ਖਿੜਕੀ ਤੋਂ ਡਿੱਗ ਪਿਆ। ਡਿੱਗਣ ਕਾਰਨ ਲੜਕੇ ਨੂੰ ਗੰਭੀਰ ਸੱਟਾਂ ਲਗੀਆਂ ਹਨ ਅਤੇ ਹਸਪਤਾਲ ਵਿਚ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਕੱਲ ਸ਼ਾਮ 7:20 ਵਜੇ ਲੜਕਾ ਚੈਪਲ ਰੋਡ 'ਤੇ ਤੀਜੀ ਮੰਜ਼ਿਲ ਸਥਿਤ ਆਪਣੇ ਬੈੱਡਰੂਮ ਦੀ ਖਿੜਕੀ ਤੋਂ ਥੱਲੇ ਡਿੱਗ ਪਿਆ। ਪਰਿਵਾਰ ਦੇ ਬਾਕੀ ਮੈਂਬਰ ਜਲਦੀ ਨਾਲ ਲੜਕੇ ਨੂੰ ਬੈਂਕਸਟਾਊਨ ਹਸਪਤਾਲ ਲੈ ਗਏ ਲੜਕੇ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਇਸ ਲਈ ਉਨ੍ਹਾਂ ਨੂੰ ਸਿਡਨੀ ਸਥਿਤ ਬੱਚਿਆਂ ਦੇ ਹਸਪਤਾਲ, ਰੈਂਡਵਿਕ ਭੇਜ ਦਿੱਤਾ ਗਿਆ। ਪੁਲਸ ਇਸ ਹਾਦਸੇ ਦਾ ਕਾਰਨਾਂ ਦੀ ਜਾਂਚ ਵਿਚ ਜੁੱਟ ਗਈ ਹੈ। ਪੁਲਸ ਦੇ ਸ਼ੁਰੂਆਤੀ ਅਨੁਮਾਨ ਮੁਤਾਬਕ ਲੜਕਾ ਡਿੱਗਣ ਤੋਂ ਪਹਿਲਾਂ ਆਪਣੇ ਬੈੱਡਰੂਮ ਵਿਚ ਖੇਡ ਰਿਹਾ ਸੀ।jagbani news
Comments