ਜੱਥੇਦਾਰ ਕੋਹਾੜ ਦਾ ਅੰਤਿਮ ਸੰਸਕਾਰ 8 ਫਰਵਰੀ ਨੂੰ
ਜਲੰਧਰ , 6 ਫਰਵਰੀ (ਪੰਜਾਬ ਐਕਸਪ੍ਰੈਸ ਨਿਊਜ਼) -ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਅਜੀਤ ਸਿੰਘ ਕੋਹਾੜ ਦਾ ਅੰਤਿਮ ਸਸਕਾਰ ਮਿਤੀ 8 ਫਰਵਰੀ ਦਿਨ ਵੀਰਵਾਰ ਨੂੰ ਦੁਪਹਿਰ 1 ਵਜੇ ਨਿਵਾਸ ਅਸਥਾਨ ਪਿੰਡ ਕੋਹਾੜ ਖ਼ੁਰਦ (ਸ਼ਾਹਕੋਟ) ਵਿਖੇ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਬੀਤੇ ਦਿਨੀਂ ਅਜੀਤ ਸਿੰਘ ਕੋਹਾੜ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਜਿਸ ਦੇ ਚੱਲਦਿਆਂ ਉਹਨਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਸੀ।
Comments