ਆਸਟ੍ਰੇਲੀਆ 'ਚ ਭਾਰਤੀ ਔਰਤ ਨੂੰ 8 ਸਾਲ ਤੱਕ ਬੰਦੀ ਬਣਾ ਕੇ ਰੱਖਿਆ

ਆਕਲੈਂਡ (9 ਫਰਬਰੀ ) ਭਾਰਤੀ ਔਰਤ ਨੂੰ ਸ੍ਰੀਲੰਕਾ ਦੇ ਜੋੜ ਵਲੋਂ ਲਗਾਤਾਰ 8 ਸਾਲ ਤੱਕ ਘਰ 'ਚ ਬੰਦੀ ਬਣਾ ਕੇ ਰੱਖਿਆ ਹੋਇਆ ਸੀ | ਪੀੜ੍ਹਤ ਔਰਤ ਦੇ ਕਿਸੇ ਰਿਸ਼ਤੇਦਾਰ ਵਲੋਂ ਇਸ ਸਬੰਧੀ ਆਸਟ੍ਰੇਲੀਆ ਹਾਈ ਕਮਿਸ਼ਨਰ ਨੂੰ ਪੱਤਰ ਲਿਖ ਕੇ ਉਸ ਬਾਰੇ ਪਤਾ ਲਗਾਉਣ ਲਈ ਕਿਹਾ ਗਿਆ ਸੀ | ਮੈਲਬੌਰਨ ਮੈਜਿਸਟ੍ਰੇਟ ਅਦਾਲਤ ਨੇ ਇਸ ਸਬੰਧੀ ਸੁਣਵਾਈ ਕਰਦਿਆਂ ਦੱਸਿਆ ਕਿ ਪੀੜ੍ਹਤ ਔਰਤ ਦੇ ਜਵਾਈ ਨੇ ਵੀਡੀਓ ਕਲਿਪ ਰਾਹੀਂ ਦੱਸਿਆ ਕਿ ਦੋਸ਼ੀ ਜੋੜੇ ਨੇ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਵਾਪਸ ਲੈਣ ਲਈ ਪੈਸੇ ਦੀ ਪੇਸ਼ਕਸ਼ ਵੀ ਕੀਤੀ ਸੀ | ਉਸ ਦੇ ਜਵਾਈ ਨੇ ਪਟੀਸ਼ਨ ਰਾਹੀਂ ਮੰਗ ਕੀਤੀ ਕਿ ਉਸ ਦੀ ਸੱਸ ਨੂੰ ਵਾਪਸ ਭੇਜਿਆ ਜਾਵੇ | ਅਦਾਲਤ ਨੇ ਸੁਣਵਾਈ ਦੌਰਾਨ ਇਹ ਵੀ ਸੁਣਿਆ ਕਿ ਉਸਦਾ ਪਹਿਲੇ ਸਾਲ ਹੀ ਮੋਬਾਈਲ ਫੋਨ ਗੁੰਮ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਦਾ ਲਿੰਕ ਭਾਰਤ 'ਚ ਪਰਿਵਾਰ ਨਾਲੋਂ ਟੁੱਟ ਗਿਆ ਸੀ | ਉਸ ਨੂੰ 2007 'ਚ ਟੂਰਿਸਟ ਵੀਜ਼ੇ 'ਤੇ ਇੱਥੇ ਲਿਆਂਦਾ ਗਿਆ ਸੀ | ਉਸ ਉਪਰ ਕਈ ਤਰ੍ਹਾਂ ਤਸ਼ੱਦਦ ਵੀ ਕੀਤਾ ਜਾਂਦਾ ਰਿਹਾ |
ਉਸ ਦੇ ਉਪਰ ਉਬਲਦਾ ਪਾਣੀ ਪਾਇਆ ਗਿਆ, ਚਾਕੂ ਨਾਲ ਕੱਟਿਆ ਅਤੇ ਕੁੱਟਮਾਰ ਵੀ ਕੀਤੀ ਜਾਂਦੀ ਰਹੀ ਸੀ | ਉਸ ਨੇ ਆਪਣੇ ਪਰਿਵਾਰ ਨੂੰ ਇਸ ਸਮੇਂ ਦੌਰਾਨ ਸਿਰਫ਼ 60,000 ਹਜ਼ਾਰ ਭਾਰਤੀ ਕਰੰਸੀ ਭੇਜੀ | ਪੁਲਿਸ ਨੇ ਦੋਸ਼ ਲਗਾਇਆ ਕਿ ਇਹ ਦੋਸ਼ੀ ਜੋੜਾ ਹਰ ਸਾਲ ਜਨਵਰੀ 'ਚ ਪਰਿਵਾਰ 50 ਸਾਲਾਂ ਇਸ ਔਰਤ ਨੂੰ ਘਰ 'ਚ ਜਿੰਦਾ ਲਗਾ ਕੇ ਛੁੱਟੀਆਂ ਮਨਾਉਣ ਭਾਰਤ ਜਾਂਦਾ ਸੀ | ਦੋਸ਼ੀਆਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ ਅਤੇ ਇਸ ਦੀ ਸੁਣਵਾਈ ਇਸ ਮਹੀਨੇ ਦੇ ਅਖੀਰ 'ਚ ਫਿਰ ਹੋਵੇਗੀ | By NZ Punjabi NEWS

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ