ਆਸਟਰੇਲੀਆ 'ਚ ਰਹਿ ਰਹੇ ਭਾਰਤੀ ਵਿਅਕਤੀ ਨੂੰ ਮਿਲੇ ਵਾਪਸ ਜਾਣ ਦੇ ਹੁਕਮ

ਸਿਡਨੀ— ਸੰਜੀਵ ਕੁਮਾਰ ਨਾਂ ਦਾ ਭਾਰਤੀ ਵਿਅਕਤੀ ਬਹੁਤ ਸਾਰੇ ਸੁਪਨੇ ਸਜਾ ਕੇ ਆਸਟਰੇਲੀਆ ਗਿਆ ਸੀ ਪਰ ਹੁਣ ਉਸ ਦੇ ਸਾਰੇ ਸੁਪਨੇ ਟੁੱਟਦੇ ਹੋਏ ਨਜ਼ਰ ਆ ਰਹੇ ਹਨ। ਉਹ 30 ਮਹੀਨਿਆਂ ਤੋਂ ਆਪਣੇ ਵੀਜ਼ੇ ਦੀ ਉਡੀਕ ਕਰ ਰਿਹਾ ਸੀ ਅਤੇ ਜਦ ਉਸ ਨੂੰ ਇਸ ਦਾ ਜਵਾਬ ਮਿਲਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਉਸ ਨੂੰ ਆਸਟਰੇਲੀਆ ਛੱਡ ਕੇ ਜਾਣ ਦੇ ਹੁਕਮ ਦੇ ਦਿੱਤੇ ਗਏ ਹਨ। ਉਹ ਇਕ ਧੀ ਦਾ ਪਿਤਾ ਹੈ ਅਤੇ ਸ਼ਾਇਦ ਹੁਣ ਉਹ ਆਪਣੀ ਧੀ ਨੂੰ ਕਦੇ ਦੇਖ ਵੀ ਨਾ ਸਕੇ ਕਿਉਂਕਿ ਉਸ 'ਤੇ 3 ਸਾਲਾਂ ਤਕ ਵੀਜ਼ਾ ਅਪਲਾਈ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਲੈਕਟ੍ਰੋਨਿਕ ਇੰਜੀਨੀਅਰ ਸੰਜੀਵ 2008 'ਚ ਭਾਰਤ ਤੋਂ ਇਕ ਵਿਦਿਆਰਥੀ ਦੇ ਤੌਰ 'ਤੇ ਆਸਟਰੇਲੀਆ ਆਇਆ ਸੀ। ਉਸ ਦੇ ਕਾਗਜ਼ਾਂ 'ਚ ਅੰਤਰ ਕਾਰਨ ਉਸ ਨੂੰ ਪੜ੍ਹਾਈ ਵਿਚ ਹੀ ਛੱਡਣੀ ਪਈ। ਉਹ ਆਸਟਰੇਲੀਆ ਛੱਡ ਕੇ ਭਾਰਤ ਵਾਪਸ ਆਉਣ ਬਾਰੇ ਸੋਚਣ ਲੱਗਾ। ਇਸੇ ਦੌਰਾਨ ਉਸ ਨੂੰ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਅਤੇ ਉਹ ਇਕੱਠੇ ਰਹਿਣ ਲੱਗੇ। ਸੰਜੀਵ ਦੀ ਪ੍ਰੇਮਿਕਾ ਗਰਭਵਤੀ ਹੋ ਗਈ ਸੀ ਅਤੇ ਉਸ ਨੇ ਇਮੀਗ੍ਰੇਸ਼ਨ ਮੰਤਰੀ ਨਾਲ ਸੰਜੀਵ ਦੇ ਇੱਥੇ ਰਹਿਣ ਸੰਬੰਧੀ ਗੱਲ ਕੀਤੀ। ਸੰਜੀਵ ਨੂੰ ਇੱਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਉਹ ਕੰਮ ਨਹੀਂ ਕਰ ਸਕਦਾ ਸੀ। ਇਸ ਦੌਰਾਨ ਸੰਜੀਵ ਅਤੇ ਉਸ ਦੀ ਪ੍ਰੇਮਿਕਾ 'ਚ ਝਗੜਾ ਸ਼ੁਰੂ ਹੋ ਗਿਆ ਅਤੇ ਦੋਹਾਂ ਦੇ ਰਿਸ਼ਤਾ ਟੁੱਟ ਗਿਆ। ਸੰਜੀਵ ਆਪਣੀ ਧੀ ਨੂੰ ਮਿਲਣ ਦਾ ਅਧਿਕਾਰ ਗੁਆ ਚੁੱਕਾ ਹੈ ਅਤੇ ਉਸ ਨੂੰ ਵਾਪਸ ਭਾਰਤ ਮੁੜਨਾ ਪਵੇਗਾ। copy Jagbani

Comments