ਅਸਟ੍ਰੇਲੀਆ ਤੋਂ ਆਏ ਪਰਿਵਾਰ ਨੇ ਕੀਤੇ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ......
ਘੁੱਗ ਵਸਦੇ ਪੰਜਬੀਆਂ ਦੇ ਸ਼ਹਿਰ ਬਲੈਕ ਟਾਊਨ ਸਿਡਨੀ ਦੇ ਪਿੰਡ ਗਲੇਨਵੁੱਡ ਵਿਚ ਰਹਿੰਦੇ ਗੁਰਸਿੱਖ ਪਰਿਵਾਰ ਜਸਪਾਲ ਸਿੰਘ ਨੇ ਆਪਣੇ ਪੂਰੇ ਪਰਿਵਾਰ ਸਮੇਤ ਗੁਰੂ ਪੱਿਵਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਤ ਬਲਬੀਰ ਸਿੰਘ ਚਲੇ ਜਾ ਰਹੇ ਕਾਰਜ਼ਾਂ ਨੂੰ ਵੇਖਿਆ। ਇਸ ਸਮੇਂ ਉਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਇੱਥੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਸੰਤ ਸੀਚੇਵਾਲ ਜੀ ਵੱਲੋਂ ਵਾਤਾਵਰਣ ਨੂੰ ਸੰਭਾਲਣ ਦੇ ਲਈ ਅਤੇ ਹੋਰ ਚੱਲ ਰਹੇ ਕਾਰਜ਼ ਬਹੁਤ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਸਾਡਾ ਐਨ.ਆਰ.ਆਈ ਸਾਰਿਆ ਦਾ ਫਰਜ਼ ਬਣਦਾ ਕਿ ਬਾਬਾ ਜੀ ਵੱਲੋਂ ਚਲਾਏ ਜਾ ਰਹੇ ਕਾਰਜ਼ਾਂ ਵਿਚ ਤਨ-ਮਨ-ਧਨ ਨਾਲ ਹਿੱਸਾ ਪਾ ਕੇ ਭਾਰਤ ਨੂੰ ਪ੍ਰਦੂਸ਼ਣ ਰਹਿਤ ਬਣਾ ਸਕੀਏ। ੫੫੦ ਸਾਲ ਨੂੰ ਲੈਂ ਕੇ ਜੋ ਸੰਤ ਬਲਬੀਰ ਵੱਲੋਂ ਆਰੰਭ ਕੀਤੇ ਕਾਰਜ਼ਾਂ ਵਿਚ ਜਿਹਨਾਂ ਵਿਚ ਨਿਰਮਲ ਕੁਟੀਆਂ ਸੁਲਤਾਨਪੁਰ ਲੋਧੀ ਵਿਚ ਆਰੰਭ ਕੀਤੇ ਗਏ ਦਰਬਾਰ ਸਾਹਿਬ ਦੀ ਕਾਰ ਸੇਵਾ ਅਤੇ ਹੋਰ ਕਾਰਜ਼ਾਂ ਵਿਚ ਵਿਦੇਸ਼ੀ ਵੀਰਾਂ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਂਣਾ ਚਾਹੀਦਾ ਹੈ। ਉਹਨਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਗੁਰੂ ਘਰ ਦਸਵੰਧ ਦਿੱਤਾ ਅਤੇ ਇਸ ਮੌਕੇ ਉਹਨਾਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
Comments