ਪਤੀ ਪਤਨੀ ਨੇ ਇਕੱਠਿਆਂ ਲਿਆ ਫਾਹਾ, ਸੂਸਾਇਡ ਨੋਟ ਵਿੱਚ ਲਿਖਿਆ ਸਾਡਾ ਦੋਂਵਾ ਦਾ ਸੰਸਕਾਰ ਇੱਕੋਂ ਥਾਂ ਕੀਤਾ ਜਾਵੇ
ਗਰੂਰ(ਪੰਜਾਬ ਐਕਸਪ੍ਰੈਸ ਨਿਊਜ਼)-ਇਕ ਵਿਆਹੁਤਾ ਜੋੜੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ । ਸੂਸਾਇਡ ਨੋਟ ਵਿੱਚ ਦੋਵੇਂ ਪਤੀ ਪਤਨੀ ਨੇ ਲਿਆ ਹੈ ਕਿ ਸਾਡਾ ਦੋਂਵਾ ਦਾ ਇੱਕੋ ਸਥਾਨ ਤੇ ਸੰਸਕਾਰ ਕੀਤਾ ਜਾਵੇ, ਅਸੀ ਆਪਣੀ ਮਰਜ਼ੀ ਨਾਲ ਮਰ ਰਹੇ ਹਾਂ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਮੰਗਵਾਲ ਵਿਖੇ 8 ਮਹੀਨਿਆਂ ਤੋਂ ਕਿਰਾਏ ਦੇ ਮਕਾਨ 'ਚ ਰਹਿ ਰਹੇ ਕਮਲਜੀਤ ਸਿੰਘ ਮਿੰਟਾ ਵਾਸੀ ਪਿੰਡ ਮਸਾਣੀ ਅਤੇ ਉਸ ਦੀ ਪਤਨੀ ਹਿਨਾ ਨੇ ਮੰਗਲਵਾਰ ਨੂੰ ਬਾਅਦ ਦੁਪਹਿਰ ਘਰ ਵਿਚ ਇਕੱਠਿਆਂ ਫਾਹਾ ਲੈ ਲਿਆ। ਏ.ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਕਮਲਜੀਤ ਸਿੰਘ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਸੀ। ਸ਼ਾਮ 4 ਵਜੇ ਥਾਣੇ ਇਤਲਾਹ ਮਿਲੀ ਕਿ ਪਤੀ-ਪਤਨੀ ਦੋਵਾਂ ਨੇ ਫਾਹਾ ਲੈ ਲਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਪੱਖੇ ਦੀ ਹੁੱਕ ਨਾਲ ਲਟਕਦੀਆਂ ਲਾਸ਼ਾਂ ਨੂੰ ਲਾਹਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ।

Comments