ਹੈਪੀ ਰਾਏਕੋਟੀ ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਖਾਸ ਤਸਵੀਰਾਂ
ਜਲੰਧਰ(ਬਿਊਰੋ)— ਪੰਜਾਬੀ ਮਸ਼ਹੂਰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਦੀ ਪਤਨੀ ਦਾ ਨਾਂ 'ਖੁਸ਼ੀ' ਹੈ। ਵਿਆਹ ਦੌਰਾਨ ਦੀਆਂ ਕਾਫੀ ਵੀਡੀਓਜ਼ ਤੇ ਤਸਵੀਰਾਂ ਉਨ੍ਹਾਂ ਦੇ ਖਾਸ ਦੋਸਤਾਂ ਨੇ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।ਹੈਪੀ ਰਾਏਕੋਟੀ ਦੇ ਵਿਆਹ 'ਚ ਪਾਲੀਵੁੱਡ ਇੰਡਸਟਰੀ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ।ਇਸ ਖਾਸ ਮੌਕੇ 'ਤੇ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਦੇਸੀ ਕਰਿਊ, ਦਿਲਪ੍ਰੀਤ ਢਿੱਲੋਂ ਪੁੱਜੇ।ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਵੀ ਕੁਝ ਦਿਨ ਦਿਨਾਂ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਹਨ। ਇਸ ਦੌਰਾਨ ਉਨ੍ਹਾਂ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। by jagbani
Comments