ਭੈਣੇ ਨਾਨਕ ਵੇਈਂ ਨਦੀ ਚ ਡੁੱਬ ਗਿਆ…” ਤੇ ਮਰਦਾਨਾ ਬੇਬੇ ਨਾਨਕੀ ਵੱਲ ਭੱਜਿਆ ਗਿਆ !!
“
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਲਿਖਣ ਦੀ ਸੋਚ ਹੀ ਬਹੁਤ ਵੱਡੀ ਘਬਰਾਹਟ ਪੈਦਾ ਕਰ ਦੇਂਦੀ ਹੈ ਕਿਉਂਕਿ ਜਿਵੇਂ ਕਰਤੇ ਦੀ ਵਡਿਆਈ ਅਸੀਂ ਜਾਣ ਨਹੀਂ ਸਕਦੇ ਤਿਵੇਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਬੰਧ ਵਿਚ ਲਿਖਣਾ ਸਾਡੇ ਮਨੁੱਖਾਂ ਦੇ ਵਸ ਵਿਚ ਨਹੀਂ ਹੈ ਅਰਥਾਤ ਸਾਡੀ ਸਮਰਥਾ ਤੋਂ ਬਾਹਰ ਹੈ।ਭਾਈ ਮਰਦਾਨਾ (ਜਾਤ ਵਜੋਂ ਮਿਰਾਸੀ) ਵੀ ਤਲਵੰਡੀ ਦਾ ਸੀ ਅਤੇ ਐਸੀ ਜਾਣਕਾਰੀ ਮਿਲਦੀ ਹੇ ਕਿ ਉਸਨੂੰ ਤੰਤੀ ਸਾਜ਼ ਰਬਾਬ ਨਾਲ ਬਹੁਤ ਪਿਆਰ ਸੀ। ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਵਿਚ 9 ਸਾਲ ਤੋਂ ਜਿਆਦਾ ਵੱਡਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਣੇ ਪਿਤਾ ਮੀਰ ਬਾਦਰੇ ਨਾਲ ਆਉਂਦਾ ਰਹਿੰਦਾ ਸੀ।ਸੋ ਗੁਰੂ ਸਾਹਿਬ ਨਾਲ ਚੰਗੀ ਜਾਣ ਪਹਿਚਾਣ ਸੀ ਅਤੇ ਜਦੋਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਤੇ ਗਿਆ ਅਤੇ ਆਪਣੀ ਰਾਗ ਕਲਾ ਦਾ ਪ੍ਰਦਰਸ਼ਨ ਕੀਤਾ ਤਾਂ ਮਰਦਾਨੇ ਦੇ ਇਸ ਗੁਣ ਕਰਕੇ ਗੁਰੂ ਸਾਹਿਬ ਦੇ ਕਾਫੀ ਨਜ਼ਦੀਕ ਹੋ ਗਿਆ। ਭਾਈ ਮਰਦਾਨੇ ਜੀ ਨੇ ਗੁਰੂ ਸਾਹਿਬ ਜੀ ਦੀ ਸੰਗਤ ਕੋਈ 47 ਸਾਲ ਕੀਤੀ ਅਤੇ ਮੰਨ ਕਰਕੇ ਗੁਰੂ ਸਾਹਿਬ ਜੀ ਦਾ ਸਿੱਖ ਹੋ ਨਿਬੜਿਆ। ਦੋ ਜਹਾਨ ਦਾ ਵਾਲੀ ਜਦੋਂ ਵੇਂਈ ਚ ਚੁੱਭੀ ਮਾਰ ਕੇ ਅਲੋਪ ਹੋ ਗਿਆ ਤਾਂ ਉਹਦਾ ਜਿਗਰੀ ਯਾਰ ਜਿਹੜਾ ਮੁੜ ਤਾਅ-ਉਮਰ ਭਰ ਉਹਦੇ ਨਾਲ ਰਿਹਾ ਭਾਈ ਮਰਦਾਨਾ ਵਿਯੋਗ ਚ ਉਦਾਸ ਹੋ ਗਿਆ। ਬੇਬੇ ਨਾਨਕੀ ਕੋਲ ਰੋ ਕੇ ਕਹਿੰਦਾ “ਬੇਬੇ ਮੇਰਾ ਯਾਰ ਡੁੱਬ ਗਿਆ ਜੇ ਨਾ ਆਇਆ ਤਾਂ ਜਿਉਣਾ ਮੈਂ ਵੀ ਨੀ।”“ਨਾ ਮਰਦਾਨੇ ਵੀਰ !! ਮੇਰਾ ਵੀਰ ਨੀ ਡੁੱਬ ਸਕਦਾ,ਉਹ ਤਾਂ ਡੁੱਬਦਿਆਂ ਨੂੰ ਤਾਰਨ ਆਇਆ। ਤੂੰ ਵਿਯੋਗ ਨਾ ਕਰ ਹੁਣੇ ਆਇਆ ਲੈ।” ਬੰਦਗੀ ਤੇ ਸਿਦਕ ਦੀ ਮੂਰਤ ਬੇਬੇ ਨਾਨਕੀ ਨੇ ਇੰਨੇ ਭਰੋਸੇ ਨਾਲ ਕਿਹਾ ਕਿ ਬਾਬੇ ਮਰਦਾਨੇ ਨੂੰ ਯਕੀਨ ਆ ਗਿਆ। ਸਾਰੀ ਵੇਂਈ ਕੁੰਲਜ ਮਾਰੀ “ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ” ਕਿਤੋਂ ਨਾ ਮਿਲਿਆ। ਸਾਰੇ ਲੋਕ ਘਰਾਂ ਨੂੰ ਮੁੜ ਗਏ ਪਰ ਬਾਬਾ ਮਰਦਾਨਾ ਨਾ ਗਿਆ। ਵੇਂਈ ਕੰਢੇ ਤਿੰਨ ਦਿਨ ਬੈਠਾ ਰਿਹਾ। ਤੀਜੇ ਦਿਨ ਜਦੋਂ ਦੋ ਜਹਾਨ ਦਾ ਵਾਲੀ ਵੇਂਈ ਚੋਂ ਪ੍ਰਗਟ ਹੋਇਆ ਤਾਂ ਮੁਸਕ੍ਰਾਅ ਕੇ ਕਹਿਣ ਲੱਗਾ ” ਮਰਦਾਨਿਆਂ ਤੂੰ ਇੱਥੇ ਹੀ ਬੈਠੈਂ ਯਾਰ,ਘਰ ਨੀ ਗਿਆ ?” “ਬਾਬਾ ਤੇਰੀ ਉਡੀਕ ਕਰਦਾ ਸੀ,ਵਾਪਿਸ ਉਹ ਗਏ ਨੇ ਜਿਨ੍ਹਾਂ ਨੂੰ ਤੇਰੀ ਉਡੀਕ ਨੀ ਸੀ,ਮੈਂ ਮੁੜਨ ਆਲਿਆਂ ਚੋਂ ਨੀ ਯਾਰ।” ਬਾਬੇ ਮਰਦਾਨੇ ਨੇ ਯਾਰ ਨੂੰ ਘੁੱਟ ਕੇ ਜੱਫੀ ਚ ਲੈ ਲਿਆ। “ਮਰਦਾਨਿਆਂ ਸੱਚ ਜਾਣੀ !! ਤੇਰੀ ਉਡੀਕ ਨੇ ਮੈਨੂੰ ਮੁੜਨ ਲਈ ਮਜਬੂਰ ਕਰਤਾ ਯਾਰ।” ਮਹਾਰਾਜ ਨੇ ਬਾਬੇ ਮਰਦਾਨੇ ਦਾ ਮੁੱਖ ਚੁੰਮ ਲਿਆ। copy Facebook page
Comments