ਕਰੋੜਪਤੀ ਲੋਕਾਂ ਦੀ ਪਹਿਲੀ ਪਸੰਦ ਹੈ ਆਸਟ੍ਰੇਲੀਆ,

ਮੈਲਬੌਰਨ— ਆਸਟ੍ਰੇਲੀਆ ਜਿੱਥੇ ਲੋਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ, ਉੱਥੇ ਹੀ ਕਾਰੋਬਾਰ ਦੇ ਲਿਹਾਜ਼ ਨਾਲ ਵੀ ਮਨਪੰਸਦ ਥਾਂ ਹੈ। ਆਸਟ੍ਰੇਲੀਆ ਕਰੋੜਪਤੀ ਲੋਕਾਂ ਦੀ ਮਨਪਸੰਦ ਥਾਂ ਹੈ, ਜਿੱਥੇ ਆ ਕੇ ਉਹ ਵਧੇਰੇ ਪੈਸੇ ਕਮਾ ਕੇ ਹੋਰ ਵੀ ਅਮੀਰ ਹੋ ਸਕਦੇ ਹਨ। ਇਹ ਗੱਲ ਨਿਊ ਵਰਲਡ ਵੈਲਥ ਦੀ ਵਿਸ਼ਲੇਸ਼ਣ ਰਿਪੋਰਟ 'ਚ ਸਾਹਮਣੇ ਆਈ ਹੈ। ਨਿਊ ਵਰਲਡ ਵੈਲਥ ਦੇ ਸਰਵੇ ਵਿਚ ਕਿਹਾ ਗਿਆ ਹੈ ਕਿ 2017 'ਚ ਦੂਜੇ ਦੇਸ਼ਾਂ ਦੇ ਅਮੀਰ ਲੋਕ ਇੱਥੇ ਆ ਕੇ ਵਸ ਗਏ ਹਨ ਅਤੇ ਆਪਣਾ ਕਾਰੋਬਾਰ ਕਰ ਰਹੇ ਹਨ। ਜਿੱਥੇ-ਜਿੱਥੇ ਇਹ ਕਰੋੜਪਤੀ ਵਸੇ ਹਨ, ਉਹ ਹਨ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ, ਸਿਡਨੀ, ਗੋਲਡ ਕੋਸਟ, ਸਨਸ਼ਾਈਨ ਕੋਸਟ, ਪਰਥ ਅਤੇ ਬ੍ਰਿਸਬੇਨ। 
ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਦੁਨੀਆ ਭਰ ਵਿਚ ਨੰਬਰ-1 ਰਹਿਣਯੋਗ ਦੇਸ਼ ਹੈ। ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ, ਅਮਰੀਕਾ, ਯੂ. ਕੇ. ਨੂੰ ਹਰਾਉਂਦਾ ਆ ਰਿਹਾ ਹੈ, ਕਿਉਂਕਿ ਕਾਰੋਬਾਰ ਅਤੇ ਰਹਿਣਯੋਗ ਮਨਪਸੰਦ ਥਾਂ ਹੋਣ ਕਾਰਨ ਅਮਰੀਕਾ ਨਾਲੋਂ ਹੁਣ ਇਹ ਦੇਸ਼ ਕਾਫੀ ਅਮੀਰ ਹੈ, ਜੋ 10 ਸਾਲ ਪਹਿਲਾਂ ਨਹੀਂ ਸੀ। ਜੇਕਰ ਗੱਲ ਭਾਰਤੀਆਂ ਦੀ ਕੀਤੀ ਜਾਵੇ ਤਾਂ ਸਾਲ 2017 'ਚ ਤਕਰੀਬਨ 7,000 ਭਾਰਤੀ ਜੋ ਕਿ ਕਰੋੜਪਤੀ ਸਨ, ਉਹ ਭਾਰਤ ਤੋਂ ਬਾਹਰਲੇ ਦੇਸ਼ਾਂ ਵਿਚ ਚਲੇ ਗਏ, ਜਿਨ੍ਹਾਂ 'ਚੋਂ ਕੁਝ ਲੋਕ ਆਸਟ੍ਰੇਲੀਆ ਆ ਕੇ ਵਸੇ। ਗਲੋਬਲ ਵੈਲਥ ਮਾਈਗ੍ਰੇਸ਼ਨ ਰਿਵਿਊ 'ਚ ਦੱਸਿਆ ਗਿਆ ਹੈ ਕਿ ਕਰੀਬ 10,000 ਕਰੋੜਪਤੀ ਇੱਥੇ ਆ ਚੁੱਕੇ ਹਨ। ਇਨ੍ਹਾਂ ਪ੍ਰਵਾਸੀ ਲੋਕਾਂ ਕੋਲ ਇਕ ਲੱਖ ਯੂ. ਐਸ. ਏ. ਮਿਲੀਅਨ ਡਾਲਰ ਤੋਂ ਵਧੇਰੇ ਜਾਇਦਾਦ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਬੀਤੇ ਦਿਨੀਂ ਇਕ ਸਰਵੇ 'ਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਆਸਟ੍ਰੇਲੀਆ ਦਾ ਸ਼ਹਿਰ ਮੈਲਬੌਰਨ ਲੋਕਾਂ ਦੀ ਪਹਿਲੀ ਪਸੰਦ ਹੈ, ਜਿੱਥੇ ਉਹ ਰਹਿਣਾ ਪਸੰਦ ਕਰਦੇ ਹਨ। ਇਸ ਸ਼ਹਿਰ ਨੂੰ ਲੋਕ ਖੁਸ਼ਹਾਲ ਸ਼ਹਿਰ ਦੱਸਦੇ ਹਨ by jagbani news

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ