ਸੁਖਬੀਰ ਬਾਦਲ ਦਾ ਹਨੀਪ੍ਰੀਤ ਨਾਲ ਕੀ ਸੰਬਧ ਹੈ ,,?
ਦਾਦੂਵਾਲ ਨੇ ਕਿਹਾ ਸੁਖਬੀਰ ਤੇ ਹਨੀਪ੍ਰੀਤ ਦਾ ਹੋਵੇ ਨਾਰਕੋ ਟੈਸਟ
ਬਠਿੰਡਾ: ਹਨੀਪ੍ਰੀਤ, ਡੇਰਾ ਮੁਖੀ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਉਨ੍ਹਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ। ਇਸ ਦੇ ਨਾਲ ਨਾਲ ਸੁਖਬੀਰ ਦਾ ਵੀ ਨਾਰਕੋ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਸਾਹਮਣੇ ਆ ਸਕਣ ।ਸੰਤ ਸਮਾਜ ਨਾਲ ਜੁੜੇ ਬਲਜੀਤ ਸਿੰਘ ਦਾਦੂਵਾਲ ਨੇ ਇਹ ਕਹੀ ਹੈ।ਦਰ ਅਸਲ ਮੌੜ ਬਲਾਸਟ ਕਾਂਡ ਨੂੰ ਲੈ ਕੇ ਜਦੋਂ ਤੋਂ ਪੁਲਿਸ ਨੇ ਡੇਰੇ ਨਾਲ ਜੁੜੇ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਉਦੋਂ ਤੋਂ ਹੀ ਸਿਆਸੀ ਗਲਿਆਰਿਆਂ ਵਿੱਚ ਦੂਸ਼ਣਬਾਜ਼ੀ ਤੇਜ਼ ਹੋਈ ਹੈ।
ਸੰਤ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਡੇਰਾ ਮੁਖੀ ਨਾਲ ਦੋਸਤੀ ਨਿਭਾਉਂਦਿਆਂ ਉਸ ਦੇ ਖਿਲਾਫ਼ ਮੌੜ ਬੰਬ ਬਲਾਸਟ ਮਾਮਲੇ ਵਿੱਚ ਜਾਂਚ ਬੰਦ ਕਰ ਦਿੱਤੀ ਸੀ ਤੇ ਉਲਟਾ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਸੀ ।ਦਾਦੂਵਾਲ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਦਾਦੂਵਾਲ ਨੇ ਕਿਹਾ ਕਿ ਹੁਣ ਦੋਸਤੀ ਨਿਭਾਉਂਦਾ ਨਹੀਂ ਬਲਕਿ ਇਨਸਾਫ ਕਰਨ ਦਾ ਸਮਾਂ ਹੈ ।
ਦਾਦੂਵਾਲ ਨੇ ਕਿਹਾ ਕਿ ਬਰਗਾੜੀ ਕਾਂਡ ਵਿੱਚ ਵੀ ਡੇਰਾ ਸਮਰਥਕਾਂ ਦਾ ਹੀ ਹੱਥ ਸੀ ਪਰ ਸੁਖਬੀਰ ਉਨ੍ਹਾਂ ਦਾ ਬਚਾਅ ਕਰਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਜਦਲ ਹੀ ਸੰਤ ਸਮਾਜ ਇੰਸਾਫ ਲੈਣ ਲਈ ਸੜਕਾਂ ‘ਤੇ ਉੱਤਰੇਗਾ।ABP news
Comments