ਜਾਣੋਂ ਕਿਉਂ ਹੋਈ ਸਰਕਾਰੀ ਸਕੂਲਾਂ ਵਿੱਚ ਅੱਧੀ ਛੁੱਟੀ....
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਲੀਡਰ ਤੇ ਸਾਬਕਾ ਮਾਲ ਤੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦੀ ਮੌਤ ‘ਤੇ ਸੋਗ ਵਜੋਂ ਪੰਜਾਬ ਸਰਕਾਰ ਨੇ ਅੱਧੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਆਗੂ ਅਜੀਤ ਸਿੰਘ ਕੋਹਾੜ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ।
ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਤੇ ਅਕਾਲੀ ਦਲ (ਬਾਦਲ) ਦੇ ਦਿਹਾਤੀ ਪ੍ਰਧਾਨ ਜਥੇਦਾਰ ਅਜੀਤ ਸਿੰਘ ਕੋਹਾੜ ਪੰਜ ਵਾਰ ਵਿਧਾਇਕ ਚੁਣੇ ਗਏ। 1997 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੋਹੀਆਂ ਹਲਕੇ ਤੋਂ ਲੜੀ ਸੀ। ਉਹ ਕਈ ਵਾਰ ਮੰਤਰੀ ਵੀ ਰਹੇ।
ਲਗਾਤਾਰ ਪੰਜ ਵਾਰ ਵਿਧਾਇਕ ਰਹੇ ਜਥੇਦਾਰ ਕੋਹਾੜ ਨੇ ਪਹਿਲੀ ਵਾਰ 1997 ਵਿਚ ਅਕਾਲੀ ਦਲ ਦੀ ਟਿਕਟ ‘ਤੇ ਲੋਹੀਆਂ ਤੋਂ ਚੋਣ ਜਿੱਤੀ ਸੀ। ਇਸ ਪਿੱਛੋਂ ਉਹ 2002 ਤੇ 2007 ਵਿਚ ਲੋਹੀਆਂ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਜਿੱਤਦੇ ਰਹੇ।
2012 ਵਿੱਚ ਲੋਹੀਆਂ ਹਲਕੇ ਦੀ ਹੱਦਬੰਦੀ ਕਰਕੇ ਸ਼ਾਹਕੋਟ ਨੂੰ ਨਵਾਂ ਵਿਧਾਨ ਸਭਾ ਹਲਕਾ ਬਣਾਇਆ ਗਿਆ। ਇਸ ਪਿੱਛੋਂ ਹੋਈ ਚੋਣ ਵਿੱਚ ਉਹ ਸ਼ਾਹਕੋਟ ਹਲਕੇ ਤੋਂ ਵੀ ਜੇਤੂ ਰਹੇ ਤੇ 2017 ਦੀਆਂ ਚੋਣਾਂ ਵਿੱਚ ਵੀ ਇਸੇ ਹਲਕੇ ਤੋਂ ਲਗਾਤਾਰ 5ਵੀਂ ਵਾਰ ਵਿਧਾਇਕ ਚੁਣੇ ਗਏ।
Comments