ਮੌੜ ਬੰਬ ਕਾਂਡ : ਗਵਾਹਾਂ ਤੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ?
ਬਠਿੰਡਾ (ਬਲਵਿੰਦਰ) - ਮੌੜ ਬੰਬ ਕਾਂਡ ਦੇ ਤਾਰ ਭਾਵੇਂ ਡੇਰਾ ਸਿਰਸਾ ਨਾਲ ਜੁੜ ਗਏ ਹਨ ਤੇ ਡੇਰੇ ਦੀ ਵਰਕਸ਼ਾਪ ਦੇ ਚਾਰ ਗਵਾਹ ਪੁਲਸ ਕੋਲ ਪੇਸ਼ ਹੋਏ ਹਨ ਪਰ ਕੀ ਹੁਣ ਇਨ੍ਹਾਂ ਗਵਾਹਾਂ ਤੇ ਪਰਿਵਾਰ ਦੀ ਸੁਰੱਖਿਆ ਖਤਰੇ ਵਿਚ ਨਹੀਂ ਹੈ। ਸੰਭਾਵਨਾ ਇਹ ਵੀ ਹੈ ਕਿ ਮੌੜ ਕਾਂਡ ਦੀ ਜਾਂਚ ਕਿਸੇ ਵੇਲੇ ਵੀ ਡੇਰੇ ਤੋਂ ਹੱਟ ਕੇ ਹੋਰ ਪਾਸੇ ਬਦਲ ਜਾਵੇ। ਕੀ ਸੀ ਮਾਮਲਾ ?-ਅਸੈਂਬਲੀ ਚੋਣਾਂ 2017 ਤੋਂ ਐਨ ਪਹਿਲਾਂ 31 ਜਨਵਰੀ ਦੀ ਰਾਤ 8.23 ਵਜੇ ਮੌੜ ਮੰਡੀ 'ਚ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ, ਜੋ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਦੇ ਕੁੜਮ ਵੀ ਹਨ, ਦੀ ਜਨ ਸਭਾ ਨੇੜੇ ਇਕ ਕਾਰ ਬੰਬ ਧਮਾਕਾ ਹੋਇਆ, ਜਿਸ ਵਿਚ 4 ਬੱਚਿਆਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਅਪਾਹਜ ਹੋ ਗਏ।
ਮਾਮਲੇ ਦੀ ਜਾਂਚ ਦੌਰਾਨ ਡੇਰਾ ਸਿਰਸਾ ਦੀ ਵਾਹਨ ਵਰਕਸ਼ਾਪ ਦੇ ਕਰਿੰਦੇ ਡੈਂਟਰ ਨਾਰਾਇਣ ਸਿੰਘ ਵਾਸੀ ਸਰਦੂਲਗੜ੍ਹ, ਇੰਜਣ ਮਿਸਤਰੀ ਹਰਪ੍ਰੀਤ ਸਿੰਘ ਵਾਸੀ ਚੋਰਮਾਰ ਤੇ ਹਰਮੇਲ ਸਿੰਘ ਵਾਸੀ ਰਾਜਸਥਾਨ ਨੇ ਪੁਲਸ ਕੋਲ ਪੇਸ਼ ਹੋ ਕੇ ਦੱਸਿਆ ਕਿ ਡੇਰੇ ਦੀ ਵਰਕਸ਼ਾਪ ਵਿਚ ਹੀ ਉਨ੍ਹਾਂ ਨੇ ਇਹ ਕਾਰ ਤਿਆਰ ਕਰਵਾਈ ਸੀ। ਇਹ ਕਾਰ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਸਿੰਘ ਕਾਲਾ ਵਾਸੀ ਆਲੀਕੇ (ਹਰਿਆਣਾ) ਨੇ ਤਿਆਰ ਕਰਵਾਈ ਸੀ। ਜੋ ਕਿ ਸਿਰਸਾ ਦੇ ਕਬਾੜੀਏ ਸੁਨੀਲ ਕੁਮਾਰ ਤੋਂ ਖਰੀਦੀ ਗਈ ਸੀ। ਪੁਲਸ ਨੇ ਅਦਾਲਤ 'ਚ ਇਨ੍ਹਾਂ ਦੇ ਬਿਆਨ ਦਰਜ ਕਰਵਾ ਕੇ ਅਗਲੀ ਪੜਤਾਲ ਆਰੰਭ ਦਿੱਤੀ ਹੈ।
ਗਵਾਹਾਂ ਦੀ ਜ਼ਿੰਦਗੀ ਨੂੰ ਖਤਰਾ-ਹੁਣ ਸਾਹਮਣੇ ਆਏ 4 ਗਵਾਹਾਂ ਦੀ ਜ਼ਿੰਦਗੀ ਨੂੰ ਖਤਰਾ ਹੋਣਾ ਵੀ ਸੁਭਾਵਿਕ ਹੈ। ਪੁਲਸ ਦਾ ਕਹਿਣਾ ਹੈ ਕਿ ਗਵਾਹਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਸੀ। ਜਦਕਿ ਗਵਾਹ ਤਿੰਨ ਦਿਨਾਂ ਤੱਕ ਆਪਣੇ ਘਰ ਨਹੀਂ ਪਹੁੰਚੇ। ਪੁਲਸ ਨੇ ਨਾ ਤਾਂ ਗਵਾਹਾਂ ਨੂੰ ਸੁਰੱਖਿਆ ਦਿੱਤੀ ਹੈ ਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ। ਇਨ੍ਹਾਂ ਦੀ ਸੁਰੱਖਿਆ ਦੀ ਜਿੰਮੇਦਾਰੀ ਕਿਸ ਦੀ ਹੈ, ਇਸ ਦਾ ਜਵਾਬ ਪੁਲਸ ਨਹੀਂ ਦੇ ਰਹੀ। ਗਵਾਹਾਂ ਨੂੰ ਗੁਪਤ ਰੱਖਣ ਦੀ ਲੋੜ ਸੀ ਪਰ ਪੁਲਸ ਨੇ ਇਹ ਮਾਮਲਾ ਮੀਡੀਆ ਤੱਕ ਪਹੁੰਚਾ ਦਿੱਤਾ। ਕੀ ਅਜਿਹਾ ਹੋਣ ਨਾਲ ਪੁਲਸ ਦੀ ਜਾਂਚ ਪ੍ਰਭਾਵਿਤ ਨਹੀਂ ਹੋਵੇਗੀ?
ਡੇਰੇ ਦੀ ਵਰਕਸ਼ਾਪ 'ਚ ਤਿਆਰ ਹੋਈ ਕਾਰ?--ਮੌਕੇ ਮੁਤਾਬਕ ਭਾਵੇਂ ਕਾਰ ਡੇਰੇ ਦੀ ਵਰਕਸ਼ਾਪ ਵਿਚ ਤਿਆਰ ਹੋਈ ਦਿਖਾਈ ਦੇ ਰਹੀ ਹੈ, ਜਿਸ ਕਾਰਨ ਬੰਬ ਕਾਂਡ 'ਚ ਡੇਰੇ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ ਪਰ ਸੰਭਾਵਨਾ ਹੈ ਕਿ ਇਹ ਜਾਂਚ ਡੇਰੇ ਤੋਂ ਹੱਟ ਕੇ ਹੋਰ ਪਾਸੇ ਬਦਲ ਜਾਵੇਗੀ ਕਿਉਂਕਿ ਡੇਰੇ ਦੀ ਵਰਕਸ਼ਾਪ 'ਚ ਵੀ ਮੁਲਜ਼ਮ ਕਾਰਾਂ ਦੀ ਰਿਪੇਅਰ ਜਾਂ ਮੋਡੀਫਿਕੇਸ਼ਨ ਕਰਵਾ ਸਕਦੇ ਸਨ। ਹੋ ਸਕਦਾ ਹੈ ਕਿ ਕਾਲਾ ਵੀ ਨਾ ਜਾਣਦਾ ਹੋਵੇ ਕਿ ਇਹ ਕਾਰ ਬੰਬ ਕਾਂਡ ਲਈ ਵਰਤੀ ਜਾਵੇਗੀ, ਜਿਸ ਕਾਰਨ ਉਹ ਕਾਂਡ ਤੋਂ ਬਾਅਦ ਵੀ ਫਰਾਰ ਨਹੀਂ ਹੋਇਆ। ਪੁਲਸ ਦੀ ਜਾਂਚ ਡੇਰੇ ਤਕ ਉਦੋਂ ਪਹੁੰਚੀ ਜਦੋਂ ਪੁਲਸ ਨੇ ਕਬਾੜੀਏ ਸੁਨੀਲ ਕੁਮਾਰ ਵਾਸੀ ਸਿਰਸਾ ਨੂੰ ਦਬੋਚਿਆ। ਡੇਰੇ ਤੋਂ ਨਹੀਂ ਮਿਲਿਆ ਕੋਈ ਜਵਾਬ-ਡੇਰੇ 'ਚ ਬੰਬ ਕਾਂਡ ਵਾਲੀ ਕਾਰ ਬਣਾਉਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਡੇਰੇ ਦੀ ਸ਼ਮੂਲੀਅਤ 'ਤੇ ਵੀ ਸ਼ੱਕ ਹੋਣ ਲੱਗਾ ਹੈ। ਇਸ ਦੇ ਬਾਵਜੂਦ ਡੇਰੇ ਵੱਲੋਂ ਕੋਈ ਜਵਾਬ ਨਹੀਂ ਆਇਆ। ਡੇਰਾ ਮੁਖੀ ਗੁਰਮੀਤ ਸਿੰਘ ਤੇ ਹਨੀਪ੍ਰੀਤ ਜੇਲ 'ਚ ਹਨ, ਜਦੋਂ ਕਿ ਅਦਿੱਤਿਆ ਇੰਸਾ, ਵਿਪਾਸਨਾ ਆਦਿ ਵੱਡੇ ਬੁਲਾਰੇ ਰੂਪੋਸ਼ ਹੋ ਚੁੱਕੇ ਹਨ। ਡੇਰੇ ਦੀ ਸੂਬਾ ਕਮੇਟੀ ਦਾ ਵੀ ਕੋਈ ਅਤਾ-ਪਤਾ ਨਹੀਂ। ਇਸ ਤੋਂ ਇਲਾਵਾ ਕਾਂਗਰਸੀ ਆਗੂ ਹਰਮੰਦਰ ਸਿੰਘ ਜੱਸੀ 'ਤੇ ਵੀ ਕਈ ਦੋਸ਼ ਲੱਗ ਰਹੇ ਹਨ ਪਰ ਉਹ ਵੀ ਕੁਝ ਨਹੀਂ ਬੋਲ ਰਹੇ।

ਕੀ ਕਹਿੰਦੇ ਹਨ ਪੁਲਸ ਅਧਿਕਾਰੀ?
ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਗਵਾਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾ ਰਿਹਾ ਹੈ। ਸਬੰਧਤ ਥਾਣਿਆਂ ਦੇ ਮੁਖੀਆਂ ਨੂੰ ਵੀ ਹੁਕਮ ਦਿੱਤੇ ਹਨ ਕਿ ਉਕਤ ਪਰਿਵਾਰਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਗਵਾਹਾਂ ਨੂੰ ਵੀ ਪੁਲਸ ਦੇ ਲਿੰਕ 'ਚ ਰਹਿਣ ਲਈ ਕਿਹਾ ਗਿਆ ਹੈ।jagbani news
Comments