ਆਲੋਚਨਾਵਾਂ ਤੋਂ ਘਿਰੇ ਟਰਨਬੁੱਲ ਨੇ ਕਹਿ ਹੀ ਦਿੱਤਾ, ''ਉੱਪ ਪ੍ਰਧਾਨ ਮੰਤਰੀ ਦੇਣ ਅਸਤੀਫਾ''
ਸਿਡਨੀ (ਵਾਰਤਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਉਨ੍ਹਾਂ ਦੇ ਗਲੇ ਦੀ ਹੱਡੀ ਬਣੇ ਉੱਪ ਪ੍ਰਧਾਨ ਮੰਤਰੀ ਬਾਰਨਬਾਏ ਜੌਇਸ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਅਹੁਦਾ ਛੱਡਣ ਨੂੰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਮੀਡੀਆ ਅਤੇ ਦੇਸ਼ 'ਚ ਟਰਨਬੁੱਲ ਦੀ ਕਾਫੀ ਕਿਰਕਿਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਜੌਇਸ ਦਾ ਆਪਣੀ 33 ਸਾਲਾ ਮੀਡੀਆ ਸਲਾਹਕਾਰ ਵਿੱਕੀ ਕੈਂਪੀਅਨ ਨਾਲ ਪ੍ਰੇਮ ਸੰਬੰਧ ਹਨ, ਫਿਲਹਾਲ ਉਹ ਗਰਭਵਤੀ ਹੈ। ਇਸ ਮਾਮਲੇ ਵਿਚ ਟਰਨਬੁੱਲ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਨ੍ਹਾਂ ਦੇ ਉੱਪ ਪ੍ਰਧਾਨ ਮੰਤਰੀ ਕਿਹੋ ਜਿਹਾ ਕੰਮ ਕਰ ਰਹੇ ਹਨ। ਜੌਇਸ ਨੇ ਵੀ ਵਿੱਕੀ ਨਾਲ ਆਪਣੇ ਪ੍ਰੇਮ ਸੰਬੰਧਾਂ ਦੀ ਗੱਲ ਕਬੂਲੀ ਹੈ। ਇਸ ਖਬਰ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ 4 ਧੀਆਂ ਨੇ ਹੈਰਾਨੀ ਜ਼ਾਹਰ ਕੀਤੀ ਸੀ।
Jagbani
Comments