ਦਿਲ ਦਾ ਮਾਮਲਾ: ਕੁੜੀ ਟੱਲੀ ਹੋ ਕੇ ਡੀਜੇ ਬੁਲਾ ਮੁੰਡੇ ਦੇ ਘਰ ਮੂਹਰੇ ਨੱਚੀ..
ਚੰਡੀਗੜ੍ਹ-ਸ਼ਰਾਬ ਪੀਣ ਮਗਰੋਂ ਨਸ਼ੇ ਵਿੱਚ ਲੋਕ ਕੀ ਨਹੀਂ ਕਰ ਬੈਠਦੇ? ਖ਼ਾਸ ਕਰਕੇ ਜਦੋਂ ਉਹ ਪਿਆਰ ਵਿੱਚ ਹੁੰਦੇ ਹਨ। ਇੱਕ ਅਜਿਹੀ ਹੀ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ਵਿੱਚ ਸ਼ਰਾਬ ‘ਚ ਟੱਲੀ ਇੱਕ ਕੁੜੀ ਡੀਜੇ ਉੱਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਨਾਲ ਸ਼ੇਅਰ ਹੋ ਰਹੇ ਮੈਸਜ ਵਿੱਚ ਕਿਹਾ ਜਾ ਰਿਹਾ ਹੈ ਕਿ ਲੜਕੀ ਦਾ ਦਿਲ ਟੁੱਟਣ ਮਗਰੋਂ ਉਸ ਨੇ ਜੰਮ ਕੇ ਸ਼ਰਾਬ ਪੀਤੀ। ਫਿਰ ਡੀਜੇ ਬੁਲਾ ਕੇ ਬੜੀ ਬਹਾਦਰੀ ਨਾਲ ਆਪਣੇ ਬੁਆਏਫਰੈਂਡ ਦੇ ਘਰ ਸਾਹਮਣੇ ਨੱਚੀ।
ਵੀਡੀਓ ਵਿੱਚ ਲੜਕੀ ਦੀ ਸਹੇਲੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਬਿਨਾ ਪਰਵਾਹ ਕੀਤੇ ਨੱਚੀ ਜਾ ਰਹੀ ਹੈ।
ਲੋਕਾਂ ਦੀ ਭੀੜ ਗਲੀ ਵਿੱਚ ਲੜਕੀ ਦੇ ਤਮਾਸ਼ੇ ਨੂੰ ਦੇਖ ਰਹੀ ਹੈ। ਇਸ ਦੇ ਬਾਵਜੂਦ ਲੜਕੀ ਰੁਕਦੀ ਨਹੀਂ ਤੇ ਡਾਂਸ ਕਰਦੀ ਜਾ ਰਹੀ ਹੈ।
Comments