ਦੇਖੋ ਪੂਰੀ ਖਬਰ ਆਸਟ੍ਰੇਲੀਆ ਚ ਬੱਚੀ ਕਿਥੋ ਮਿਲੀ
ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਮੱਧ ਪੱਛਮੀ ਨਿਊ ਸਾਊਥ ਵੇਲਜ਼ ਵਿਚ 4 ਸਾਲਾ ਬੱਚੀ ਨੂੰ ਸੁਰੱਖਿਅਤ ਲੱਭ ਲਿਆ ਗਿਆ ਹੈ। ਪੁਲਸ ਨੂੰ ਬੱਚੀ ਦੇ ਲਾਪਤਾ ਹੋਣ ਦੀ ਖਬਰ ਸਥਾਨਕ ਸਮੇਂ ਮੁਤਾਬਕ ਕੱਲ ਸ਼ਾਮ 7:30 ਵਜੇ ਮਿਲੀ ਸੀ। ਬੱਚੀ ਬਾਥੂਰਸਟ ਤੋਂ 35 ਕਿਲੋਮੀਟਰ ਦੱਖਣ ਵੱਲ ਰਹਿੰਦੀ ਸੀ। ਹਾਲਾਂਕਿ ਪੂਰੀ ਰਾਤ ਲੱਭਣ ਮਗਰੋਂ ਪੁਲਸ ਬੱਚੀ ਨੂੰ ਲੱਭਣ ਵਿਚ ਕਾਮਯਾਬ ਨਹੀਂ ਹੋ ਸਕੀ ਅਤੇ ਐਤਵਾਰ ਸਵੇਰੇ ਹਵਾਈ ਅਤੇ ਜ਼ਮੀਨੀ ਖੋਜ ਜਾਰੀ ਰੱਖੀ ਗਈ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਰਿਵਾਰ ਦੇ ਇਕ ਮੈਂਬਰ ਨੇ ਐਤਵਾਰ ਦੁਪਹਿਰ ਨੂੰ ਬੱਚੀ ਨੂੰ ਘਰ ਤੋਂ ਇਕ ਕਿਲੋਮੀਟਰ ਦੀ ਦੂਰੀ 'ਤੇ ਲੱਭ ਲਿਆ। ਪੁਲਸ ਦਾ ਮੰਨਣਾ ਹੈ ਕਿ ਬੱਚੀ ਆਪਣੇ ਕੁੱਤੇ ਨੁੰ ਲੱਭਦੀ ਹੋਈ ਦੂਰ ਚਲੀ ਗਈ ਸੀ ਅਤੇ ਵਾਪਸੀ ਸਮੇਂ ਰਸਤਾ ਭੁੱਲ ਗਈ ਸੀ। ਸਾਵਧਾਨੀ ਦੇ ਤੌਰ 'ਤੇ ਬੱਚੀ ਨੂੰ ਤੁਰੰਤ ਬਾਥੂਰਸਟ ਹਸਪਤਾਲ ਲਿਜਾਇਆ ਗਿਆ।Jagbani news
Comments