ਆਸਟਰੇਲੀਆ ਦੀਆਂ ਸੜਕਾਂ ’ਤੇ ਦੌੜੇਗੀ ਭਾਰਤੀ ਕੰਪਨੀ ਓਲਾ....

ਆਕਲੈਂਡ (5 ਫਰਬਰੀ ) ਭਾਰਤ ਦੀ ਆਵਾਜਾਈ ਨੈੱਟਵਰਕ ਕੰਪਨੀ ਓਲਾ ਨੇ ਆਸਟਰੇਲੀਆ ਵਿੱਚ ਵੀ ਸ਼ੁਰੂਆਤ ਕੀਤੀ ਹੈ। ਟੈਕਸੀ ਇੰਡਸਟਰੀ ਨੂੰ ਢਾਹ ਲਾਉਣ ਵਾਲੀ ਅਮਰੀਕਨ ਕੰਪਨੀ ਊਬਰ ਮਗਰੋਂ ਹੁਣ ਓਲਾ ਤੀਜੀ ਧਿਰ ਬਣਨ ਜਾ ਰਹੀ ਹੈ। ਓਲਾ ਭਾਰਤੀ ਦੀ ਆਨਲਾਈਨ ਆਵਾਜਾਈ ਨੈੱਟਵਰਕ ਕੰਪਨੀ ਹੈ, ਜਿਸ ਵੱਲੋਂ ਸਿਡਨੀ, ਮੈਲਬਰਨ ਅਤੇ ਪਰਥ ਵਿੱਚ ਡਰਾਈਵਰਾਂ ਨੂੰ ਸਾਈਨ-ਅਪ ਕਰਨ ਲਈ ਸੱਦਾ ਦਿੱਤਾ ਗਿਆ ਹੈ।
ਓਲਾ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਭਵੀਸ਼ ਅਗਰਵਾਲ ਨੇ ਕਿਹਾ ਕਿ ਆਸਟਰੇਲੀਆ ਵਿੱਚ ਓਲਾ ਨੂੰ ਲਾਂਚ ਕਰ ਦਿੱਤਾ ਗਿਆ ਹੈ। ਓਲਾ ਲਈ ਊਬਰ ਦਾ ਬਦਲ ਬਣਨਾ ਇੱਕ ਚੁਣੌਤੀ ਭਰਪੂਰ ਕਾਰਜ ਹੈ। ਓਲਾ ਬੰਗਲੌਰ ਵਿੱਚ 2011 ’ਚ ਸਥਾਪਤ ਹੋਈ ਸੀ।
ਆਸਟਰੇਲੀਆ ਵਿੱਚ ਲਾਂਚ ਮੌਕੇ ਓਲਾ ਨੇ ਭਾਰਤ ਵਿੱਚ 125 ਮਿਲੀਅਨ ਤੋਂ ਵੱਧ ਰਜਿਸਟਰਡ ਉਪਭੋਗਤਾਵਾਂ ਅਤੇ 110 ਸ਼ਹਿਰਾਂ ਵਿੱਚ 10 ਲੱਖ ਤੋਂ ਵੱਧ ਡਰਾਈਵਰ ਹੋਣ ਦਾ ਦਾਅਵਾ ਕੀਤਾ ਹੈ। ਆਸਟਰੇਲੀਆ ਵਿੱਚ ਕੰਪਨੀ ਨੇ ਨਿਵੇਸ਼ਕਾਂ ਤੋਂ 2.5 ਬਿਲੀਅਨ ਡਾਲਰ ਇਕੱਠੇ ਕੀਤੇ ਹਨ ਤੇ ਗਾਹਕ ਨੂੰ ਸਫ਼ਰ ਦੌਰਾਨ ਇੰਟਰਨੈੱਟ ਦੀ ਸਹੂਲਤ ਤੇ ਮਨੋਰੰਜਨ ਲਈ ਫ਼ਿਲਮ ਅਤੇ ਗੀਤਾਂ ਦੀ ਸਹੂਲਤ ਦੇਣ ਦੀ ਯੋਜਨਾ ਉਲੀਕੀ ਹੈ। ਊਬਰ ਭਾਰਤ ਦੇ 29 ਸ਼ਹਿਰਾਂ ਵਿੱਚ ਹੈ, ਜਿਸ ਨੂੰ ਆਸਟਰੇਲੀਆ ਵਿੱਚ ਸਾਲ 2015 ’ਚ ਕਾਨੂੰਨੀ ਤੌਰ ’ਤੇ ਮਾਨਤਾ ਮਿਲੀ ਸੀ।By NZ Punjabi NEWS

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ