ਭਾਰਤੀ ਮੂਲ ਦੇ ਕਾਰੋਬਾਰੀ ’ਤੇ ਡਰਾਈਵਰਾਂ ਨੂੰ ਤਨਖ਼ਾਹ ਨਾ ਦੇਣ ਦਾ ਦੋਸ਼

ਆਕਲੈਂਡ (7 ਫਰਬਰੀ ) ਆਸਟਰੇਲੀਆ ਦੀ ਫੈਡਰਲ ਕੋਰਟ ਨੇ ਦਰਜਨ ਭਰ ਪੰਜਾਬੀ ਟਰੱਕ ਡਰਾਈਵਰਾਂ ਦੇ ਹੱਕ ਵਿੱਚ ਫੈ਼ਸਲਾ ਸੁਣਾਉਂਦਿਆਂ ਟਰੱਕ ਕੰਪਨੀ ਦੇ ਮਾਲਕ ਨੂੰ ਜੁਰਮਾਨਾ ਲਾਇਆ ਹੈ। ਇੱਕ ਟਰਾਂਸਪੋਰਟ ਕੰਪਨੀ ਦੇ ਭਾਰਤੀ ਮੂਲ ਦੇ ਮਾਲਕ ’ਤੇ ਕੰਪਨੀ ਦੇ ਡਰਾਈਵਰਾਂ ਨੂੰ ਘੱਟ ਤਨਖ਼ਾਹਾਂ ਦੇਣ ਦੇ ਦੋਸ਼ ਲੱਗੇ ਸਨ। ਅਦਾਲਤ ਵੱਲੋਂ ਕੰਪਨੀ ਨੂੰ ਡਰਾਈਵਰਾਂ ਦੀ ਤਨਖ਼ਾਹ, ਓਵਰਟਾਈਮ ਤੇ ਹੋਰ  ਬਕਾਇਆ ਰਾਸ਼ੀ ਅਦਾ ਕਰਨ ਲਈ ਕੁਲ 4,68,000 ਆਸਟਰੇਲਿਆਈ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ।
ਇਸ ਟਰਾਂਸਪੋਰਟ ਕੰਪਨੀ ਲਈ ਕੰਮ ਕਰਨ ਵਾਲੇ ਦਸ ਟਰੱਕ ਡਰਾਈਵਰਾਂ ਨੂੰ ਫੇਅਰ ਵਰਕ ਓਮਬਡਸਮੈਨ ਰਾਹੀਂ ਕੀਤੀ ਗਈ ਕਾਨੂੰਨੀ ਕਾਰਵਾਈ ਮਗਰੋਂ 3,74,000 ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਇਹ ਕੰਪਨੀ ਸੂਬਾ ਨਿਊ ਸਾਊਥ ਵੇਲਜ਼, ਨਾਰਦਰਨ ਟੈਰੇਟਰੀ ਤੇ ਪੱਛਮੀ ਆਸਟਰੇਲੀਆ ਵਿੱਚ ਪੈਟਰੋਲੀਅਮ ਪਦਾਰਥ ਲਿਆਉਂਦੀ ਅਤੇ ਲਿਜਾਂਦੀ ਹੈ। ਕੰਪਨੀ ਵੱਲੋਂ 2007 ਤੋਂ 2009 ਦਰਮਿਆਨ ਸਰਕਾਰੀ ਹੁਕਮਾਂ ਅਨੁਸਾਰ ਡਰਾਈਵਰਾਂ ਨੂੰ ਤਨਖ਼ਾਹ ਨਹੀਂ ਦਿੱਤੀ ਗਈ।
ਫੇਅਰ ਵਰਕ ਓਮਬਡਸਮੈਨ ਰਾਹੀਂ ਕੀਤੀ ਗਈ ਜਾਂਚ ਅਤੇ ਕਾਨੂੰਨੀ ਕਾਰਵਾਈ ਮਗਰੋਂ ਸਾਊਥ ਆਸਟਰੇਲੀਆ ਦੇ ਉਦਯੋਗਿਕ ਰਿਲੇਸ਼ਨਜ਼ ਕੋਰਟ ਨੇ ਕੰਪਨੀ ਨੂੰ ਕੁਲ 93,000 ਡਾਲਰ ਦਾ ਜੁਰਮਾਨਾ ਲਾਇਆ ਅਤੇ ਇਸ ਦੇ ਨਾਲ ਹੀ ਦਸ ਟਰੱਕ ਡਰਾਈਵਰਾਂ ਨੂੰ ਉਨ੍ਹਾਂ ਦੀ ਵਧੀ ਤਨਖ਼ਾਹ ਲਈ 3,74,487 ਡਾਲਰ ਦੀ ਅਦਾਇਗੀ ਕਰਨ ਨੂੰ ਕਿਹਾ ਹੈ। ਕੰਪਨੀ ਨੇ ਅਦਾਲਤ ਕੋਲ ਫੇਅਰ ਵਰਕ ਖ਼ਿਲਾਫ਼ ਅਪੀਲ ਕੀਤੀ, ਜਿਸ ਨੂੰ ਫੈਡਰਲ ਕੋਰਟ ਨੇ ਖਾਰਜ ਕਰ ਦਿੱਤਾ। ਫੇਅਰ ਵਰਕ ਓਮਬਡਸਮੈਨ ਦੇ ਅਧਿਕਾਰੀ ਨੈਟਲੀ ਜੇਮਜ਼ ਨੇ ਕਿਹਾ ਕਿ ਇਹ ਆਰਥਿਕ ਸ਼ੋਸ਼ਣ ਦਾ ਮਾਮਲਾ ਸੀ ਤੇ ਕੇਸ ਵਿੱਚ ਕੰਪਨੀ ਵੱਲੋਂ ਡਰਾਈਵਰਾਂ ਨੂੰ ਬਣਦੀ ਤਨਖ਼ਾਹ ਨਾ ਦੇਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਕਾਮੇ ਬਿਨਾਂ ਝਿਜਕ ਆਪਣੇ ਨਾਲ ਹੁੰਦੀ ਬੇਇਨਸਾਫ਼ੀ ਵਿਰੁੱਧ ਫੇਅਰ ਵਰਕ ਕੋਲ ਪਹੁੰਚ ਕਰ ਸਕਦੇ ਹਨ। ਪੰਜਾਬੀ ਤੇ ਹਿੰਦੀ ਸਮੇਤ 32 ਭਾਸ਼ਾਵਾਂ ਵਿੱਚ ਇਥੇ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਹਨ।(By Nz)

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ