ਵਿਕਟੋਰੀਆ 'ਚ ਲਾਪਤਾ ਹੋਈ ਭਾਰਤੀ ਔਰਤ, ਪੁਲਸ ਨੇ ਕੀਤੀ ਜਨਤਕ ਅਪੀਲ
ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਇਕ ਭਾਰਤੀ ਔਰਤ ਲਾਪਤਾ ਹੋ ਗਈ ਹੈ। ਵਿਕਟੋਰੀਆ ਪੁਲਸ ਨੇ ਉਸ ਦੀ ਭਾਲ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ। ਲਾਪਤਾ 29 ਸਾਲਾ ਔਰਤ ਦਾ ਨਾਂ ਮਨੀਸ਼ਾ ਵਿਸ਼ਵਾਸ ਹੈ। ਮਨੀਸ਼ਾ ਨੂੰ ਆਖਰੀ ਵਾਰ ਸੋਮਵਾਰ 5 ਫਰਵਰੀ ਨੂੰ ਵਿਕਟੋਰੀਆ ਦੇ ਐਲਬੀਅਨ 'ਚ ਰਿਡਲੇ ਸਟਰੀਟ ਸਥਿਤ ਘਰ 'ਚ ਦੇਖਿਆ ਗਿਆ ਸੀ। ਪੁਲਸ ਨੇ ਮਨੀਸ਼ਾ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਉਮੀਦ ਜ਼ਾਹਰ ਕੀਤੀ ਹੈ ਤਿ ਜੇਕਰ ਕਿਸੇ ਨੂੰ ਉਸ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਵਿਕਟੋਰੀਆ ਪੁਲਸ ਨਾਲ ਸੰਪਰਕ ਕਾਇਮ ਕਰਨ।
ਪੁਲਸ ਨੇ ਤਸਵੀਰ ਦੇ ਨਾਲ ਹੀ ਉਸ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਲਾਪਤਾ ਔਰਤ ਭਾਰਤੀ ਮੂਲ ਦੀ ਹੈ, ਜੋ ਕਿ 157 ਸੈਂਟੀਮੀਟਰ ਲੰਬੀ ਹੈ। ਉਸ ਦੇ ਵਾਲ ਕਾਲੇ ਅਤੇ ਅੱਖਾਂ ਦਾ ਰੰਗ ਭੂਰਾ ਹੈ। ਮਨੀਸ਼ਾ ਨੂੰ ਜਦੋਂ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਉਸ ਨੇ ਭਾਰਤੀ ਡਰੈੱਸ ਪਹਿਨੀ ਹੋਈ ਸੀ। ਮਨੀਸ਼ਾ ਕੋਲ ਗੁਲਾਬੀ ਸੂਟਕੇਸ ਅਤੇ ਸਫੈਦ ਰੰਗ ਦਾ ਹੈਂਡ ਬੈਗ ਵੀ ਹੋ ਸਕਦਾ ਹੈ। by jagbani news

Comments