ਵੱਡਾ ਘੱਲੂਘਾਰਾ: ਅਫਗਾਨ ਫੌਜਾਂ ਖਿਲਾਫ ਲੜ੍ਹਦਿਆਂ ਸਿੱਖ ਯੋਧਿਆਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਵੱਲੋਂ ਦਿੱਤੀ ਕੁਰਬਾਨੀ ਦੀ ਦਾਸਤਾਨ
ਵੱਡਾ ਘੱਲੂਘਾਰਾ: ਅਫਗਾਨ ਫੌਜਾਂ ਖਿਲਾਫ ਲੜ੍ਹਦਿਆਂ ਸਿੱਖ ਯੋਧਿਆਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਵੱਲੋਂ ਦਿੱਤੀ ਕੁਰਬਾਨੀ ਦੀ ਦਾਸਤਾਨ
ਸਿੱਖ ਕੌਮ ਨੇ ਸ਼ੁਰੂਆਤ ਤੋਂ ਹੀ ਸੰਘਰਸ਼ ਕੀਤਾ ਹੈ ਅਤੇ ਜ਼ੁਲਮ ਦਾ ਡੱਟ ਕੇ ਟਾਕਰਾ ਕਰਨ ਲਈ ਇਹ ਕੌਮ ਹਮੇਸ਼ਾ ਤੋਂ ਹੀ ਤਿਆਰ ਰਹੀ ਹੈ। ਵੀਰਤਾ ਨਾਲ ਭਰੇ ਗੌਰਵਮਈ ਸਿੱਖ ਇਤਿਹਾਸ ਦਾ ਇੱਕ ਅਹਿਮ ਪੰਨਾ ਹੈ, ਵੱਡਾ ਘੱਲੂਘਾਰਾ।
ਕੁੱਪ ਰੋਹੀੜਾ ਵਿਖੇ ਹੋਏ ਇਸ ਘੱਲੂਘਾਰੇ ‘ਚ ਅਫਗਾਨ ਫੌਜਾਂ ਨਾਲ ਯੁੱਧ ਕਰਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਯੋਧਿਆਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੇ ਆਪਣੀ ਕੁਰਬਾਨੀ ਦਿੱਤੀ ਤਾਂ ਕਿ ਸਿੱਖੀ ਦਾ ਚਾਨਣ ਹਰ ਕਿਤੇ ਰੁਸ਼ਨਾ ਸਕੇ।
ਜਉ ਤਉ ਪ੍ਰੇਮ ਖੇਲਨ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰ ਧਰੀਜੈ, ਸਿਰੁ ਦੀਜੈ ਕਾਣਿ ਨਾ ਕੀਜੈ।।
ਇਤੁ ਮਾਰਗਿ ਪੈਰ ਧਰੀਜੈ, ਸਿਰੁ ਦੀਜੈ ਕਾਣਿ ਨਾ ਕੀਜੈ।।
ਸਿੱਖ ਕੌਮ ‘ਚ ਇਸ ਗੁਰੂ ਸਾਹਿਬਾਨਾਂ, ਮਹਾਨ ਸੂਰਮਿਆਂ ਅਤੇ ਯੋਧਿਆਂ ਦੀ ਕੁਰਬਾਨੀ ਦੇ ਇਤਿਹਾਸ ਦੀ ਗੱਲ ਜਦੋਂ ਵੀ ਸ਼ੁਰੂ ਹੁੰਦੀ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਭਾਈ ਦਾ ਜ਼ਿਕਰ ਆਉਂਦਾ ਹੈ।
ਵੱਡਾ ਘੱਲੂਘਾਰਾ: ਇਹ ਘਟਨਾ ੫ ਫਰਵਰੀ, ੧੭੬੨ ਨੂੰ ਮਾਲੇਰਕੋਟਲਾ ਦੇ ਨਜ਼ਦੀਕ ‘ਕੁੱਪ’ ਦੇ ਮੈਦਾਨ ‘ਚ ਵਾਪਰੀ, ਜਦੋਂ ਅਹਿਮਦ ਸ਼ਾਹ ਅਬਦਾਲੀ ਸਮੁੱਚੇ ਭਾਰਤ ਉਪਰ ਰਾਜ ਕਰਨ ਦੀ ਇੱਛਾ ਰੱਖਦਾ ਸੀ। ਇਸ ਘਟਨਾ ‘ਚ ਅਬਦਾਲੀ ਅੰਦਰਲੀ ਕੱਟੜ, ਤੇ ਲਾਲਚੀ ਬਿਰਤੀ ਕਾਰਨ ਅਪ੍ਰੈਲ ੧੭੬੧ ‘ਚ ਜਦੋਂ ਉਹ ਪੂਰੇ ਹਿੰਦੋਸਤਾਨ ‘ਚ ਤਬਾਹੀ ਮਚਾਉਂਦਾ ਹੋਇਆ ਬੇਸ਼ੁਮਾਰ ਲੁੱਟ ਦਾ ਮਾਲ ਅਤੇ ੨੨੦੦ ਜਵਾਨ ਲੜਕੀਆਂ ਨੂੰ ਲੈ ਕੇ ਸਤਲੁਜ ਪਾਰ ਕਰ ਰਿਹਾ ਸੀ। ਇਸ ਸਮੇਂ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ‘ਚ ਸਿੱਖ ਯੋਧਿਆਂ ਨੇ ਉਸ ਦਾ ਪਿੱਛਾ ਕਰ ਕੇ ਸਾਰਾ ਲੁੱਟ ਦਾ ਮਾਲ ਤੇ ੨੨੦੦ ਲੜਕੀਆਂ ਉਸ ਵਕਤ ਅਬਦਾਲੀ ਦੀ ਸੈਨਾ ਕੋਲੋਂ ਛੁਡਵਾਈਆਂ ਸਨ।
ਅਬਦਾਲੀ ਇਸ ਹਾਰ ਤੋਂ ਅੱਗ-ਬਬੂਲਾ ਹੋ ਗਿਆ ਅਤੇ ਸਿੱਖਾਂ ਨਾਲ ਨਜਿੱਠਣ ਲਈ ਤਿਆਰੀ ਕਰਨ ਲੱਗਾ, ਜਿਸ ਦੇ ਚੱਲਦਿਆਂ ਉਸ ਨੇ ਆਪਣੇ ਸੈਨਾਪਤੀ ਨੂਰ-ਉੱਦ-ਦੀਨ ਨੂੰ ਝਨਾਅ ਦਰਿਆ ਦੇ ਕੰਢੇ ਭੇਜਿਆ ਅਤੇ ਸਿੰਘਾਂ ਦੀ ਵੰਗਾਰ ਸੁਣ ਕੇ ਨੂਰ-ਉੱਦ-ਦੀਨ ਭੇਸ ਬਦਲ ਕੇ ਭੱਜ ਗਿਆ।
ਅਬਦਾਲੀ ਇਸ ਹਾਰ ਤੋਂ ਅੱਗ-ਬਬੂਲਾ ਹੋ ਗਿਆ ਅਤੇ ਸਿੱਖਾਂ ਨਾਲ ਨਜਿੱਠਣ ਲਈ ਤਿਆਰੀ ਕਰਨ ਲੱਗਾ, ਜਿਸ ਦੇ ਚੱਲਦਿਆਂ ਉਸ ਨੇ ਆਪਣੇ ਸੈਨਾਪਤੀ ਨੂਰ-ਉੱਦ-ਦੀਨ ਨੂੰ ਝਨਾਅ ਦਰਿਆ ਦੇ ਕੰਢੇ ਭੇਜਿਆ ਅਤੇ ਸਿੰਘਾਂ ਦੀ ਵੰਗਾਰ ਸੁਣ ਕੇ ਨੂਰ-ਉੱਦ-ਦੀਨ ਭੇਸ ਬਦਲ ਕੇ ਭੱਜ ਗਿਆ।
ਇਸ ਤੋਂ ਬਾਅਦ, ਸ. ਜੱਸਾ ਸਿੰਘ ਆਹਲੂਵਾਲੀਆ ਦੀ ਸਰਪ੍ਰਸਤੀ ਹੇਠ ਸਿੱਖਾਂ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ।
ਅਬਦਾਲੀ ਪੂਰੇ ਗੁੱਸੇ ਨਾਲ ਭਰ ਕੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਲਾਹੌਰ ਪਹੁੰਚਿਆ, ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੀ ਫੌਜੀ ਤਾਕਤ ਨੂੰ ਭਾਂਪਦਿਆਂ ਲਾਹੌਰ ਖਾਲੀ ਕਰਨ ਦਾ ਫੈਸਲਾ ਕੀਤਾ।
ਫਿਰ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਅਬਦਾਲੀ ਬੜੀ ਤੇਜ਼ੀ ਨਾਲ ਜੰਡਿਆਲੇ ਵੱਲ ਆ ਰਿਹਾ ਹੈ ਤਾਂ ਉਹ ਸਰਹਿੰਦ ਵੱਲ ਚਲੇ ਗਏ।
ਫਿਰ ਫਰਵਰੀ ਦੇ ਸ਼ੁਰਆਤੀ ਦਿਨਾਂ ‘ਚ ਕੁੱਪ ਵਿਖੇ ਕੋਈ ੫੦,੦੦੦ ਦੇ ਕਰੀਬ ਸਿੱਖ ਇਕੱਠੇ ਹੋਏ ਪਰ ਉਹਨਾਂ ਦਾ ਖਾਣ ਪੀਣ ਦਾ ਸਮਾਨ ਅਤੇ ਹੋਰ ਜ਼ਰੂਰੀ ਚਾਰ ਮੀਲ ਦੀ ਵਿੱਥ ‘ਤੇ ਪਿੰਡ ‘ਚ ਸੀ।
ਅਬਦਾਲੀ ਦੀ ਫੌਜ ਸਿੱਖਾਂ ਨਾਲ ਬਦਲਾ ਲੈਣ ਲਈ ਤਿਆਰ ਸੀ ਅਤੇ ਲੋੜੀਨਦੇ ਸਮਾਨ ਤੋਂ ਬਿਨ੍ਹਾਂ ਸਿੱਖਾਂ ਲਈ ਟਾਕਰਾ ਕਰਨਾ ਮੁਸ਼ਕਲ ਜਾਪ ਰਿਹਾ ਸੀ। ਫਿਰ ਸਿੱਖਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਮੁਖੀਆਂ ਦੀ ਅਗਵਾਈ ਵਿਚ ਦੁਸ਼ਮਣਾਂ ਨਾਲ ਟਾਕਰਾ ਕਰਦਿਆਂ ਪਿੰਡ ਗਰਮਾ ਵਿਚ ਪੁੱਜਣਗੇ ਅਤੇ ਫਿਰ ਉਥੋਂ ਆਲਾ ਸਿੰਘ ਕੋਲ ਜਾ ਕੇ ਮਦਦ ਮੰਗੀ ਜਾਵੇਗੀ।ਇਸ ਕਾਫਿਲੇ ‘ਚ ਕਈ ਗੈਰ-ਲੜਾਕੂ ਲੋਕ ਵੀ ਮੌਜੂਦ ਸਨ, ਜਿੰਨ੍ਹਾਂ ‘ਚ ਬਿਰਧ, ਬੱਚੇ, ਔਰਤਾਂ ਵੀ ਸ਼ਾਮਿਲ ਸਨ।
ਅਫਗਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹਣ ਕਾਰਨ ਕੁਝ ਸਿੱਖ ਨੌਜਵਾਨਾਂ ਵੱਲੋਂ ਸਮੇਂ ਕਿਲੇ ਵਰਗਾ ਘੇਰਾ ਬਣਾ ਲਿਆ ਗਿਆ ਤਾਂ ਜੋ ਬੱਚੇ ਅਤੇ ਔਰਤਾਂ ਦੀ ਰੱਖਿਆ ਕੀਤੀ ਜਾ ਸਕੇ।
ਇਸ ਦੌਰਾਨ, ਅਫਗਾਨ ਬੇਰਹਿਮੀ ਨਾਲ ਨਿਹੱਥੇ ਸਿੱਖਾਂ ‘ਤੇ ਵਾਰ ਕਰਦੇ ਰਹੇ ਅਤੇ ਸਿੱਖ ਸ਼ਹੀਦ ਹੁੰਦੇ ਰਹੇ। ਮੁਸਲਮਾਨ ਅਤੇ ਅੰਗਰੇਜ਼ ਇਤਿਹਾਸਕਾਰਾਂ ਅਨੁਸਾਰ, ਮਾਰੇ ਗਏ ਸਿੱਖਾਂ ਦੀ ਗਿਣਤੀ ੧੨ ਤੋਂ ੩੦ ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ ਪਰ ਅਸਲ ਗਿਣਤੀ ਇਸ ਤੋਂ ਜ਼ਿਅਦਾ ਹੈ। ਬਚ ਗਏ ਸਿੰਘ ਵੀ ਭਿਆਨਕ ਰੂਪ ਨਾਲ ਜ਼ਖਮੀ ਹੋ ਗਏ ਸਨ। ਇਸ ਘਟਨਾ ਨੂੰ ਇਤਿਹਾਸ ਵਿਚ ‘ਵੱਡਾ ਘੱਲੂਘਾਰਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।by ptc news
Comments