ਆਸਟ੍ਰੇਲੀਆ 'ਚ ਸਰਕਾਰ ਹਿੰਦੂ ਮੰਦਰ ਨੂੰ ਦੇਵੇਗੀ ਫੰਡ
ਮੈਲਬੌਰਨ, 16 ਫਰਵਰੀ (ਏਜੰਸੀ)- ਅਸਟ੍ਰੇਲੀਆ 'ਚ ਹਿੰਦੂਤਵ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਧਰਮਾਂ 'ਚੋਂ ਇਕ ਹੋਣ ਦੇ ਨਾਲ ਹੀ ਵਿਕਟੋਰੀਆ ਸਰਕਾਰ ਨੇ ਇੱਥੇ ਸ੍ਰੀ ਸ਼ਿਵ ਵਿਸ਼ਣੂ ਮੰਦਿਰ ਦੇ ਨਵੀਨੀਕਰਨ ਲਈ ਅੱਜ 1,60,000 ਡਾਲਰ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ | ਸੱਭਿਆਚਰ ਤੇ ਵਿਰਾਸਤ ਸੈਂਟਰ ਨੂੰ ਸ੍ਰੀ ਸ਼ਿਵ ਵਿਸ਼ਣੂ ਮੰਦਿਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ | ਇਸ ਨੂੰ ਸਾਲ 1994 'ਚ ਮੰਦਿਰ ਦਾ ਦਰਜਾ ਦਿੱਤਾ ਗਿਆ ਸੀ | ਇਸ ਨੂੰ ਦੱਖਣੀ ਗੋਲਾਅਰਧ 'ਚ ਸਭ ਤੋਂ ਵੱਡਾ ਹਿੰਦੂ ਮੰਦਿਰ ਵੀ ਮੰਨਿਆ ਜਾਂਦਾ ਹੈ | ਵਿਕਟੋਰੀਆ 'ਚ ਬਹੁ-ਸੰਸਕ੍ਰਿਤੀ ਮਾਮਲਿਆਂ ਦੇ ਮੰਤਰੀ ਰਾਬਿਨ ਸਕਾਟ ਨੇ ਅੱਜ ਮੰਦਿਰ ਦੀ ਯਾਤਰਾ ਕਰਦਿਆਂ ਕਿਹਾ ਕਿ ਸਰਕਾਰ ਹਿੰਦੂ ਸੁਸਾਇਟੀ ਆਫ਼ ਵਿਕਟੋਰੀਆ ਨੂੰ 1,60,000 ਡਾਲਰ ਤੋਂ ਵੱਧ ਦੀ ਰਾਸ਼ੀ ਸੱਭਿਆਚਾਰ ਤੇ ਵਿਰਾਸਤ ਸੈਂਟਰ ਦੇ ਨਵੀਨੀਕਰਨ ਲਈ ਦੇਵੇਗੀ |ajit jalandhar
Comments