ਆਸਟ੍ਰੇਲੀਆ ਲਈ ਕਿਉ ਦਾਖੇ ਜਾਂਦੇ ਸਾਡੇ ਪੰਜਾਬੀ ਭਰਾਵਾਂ ਨੂੰ ਝੂਠੇ ਸੁਪਨੇ
ਅਜਿਹੇ ਇਸ਼ਤਿਹਾਰ ਸਾਡੇ ਪੰਜਾਬੀ ਭਰਾਵਾਂ ਨੂੰ ਝੂਠੇ ਸੁਪਨੇ ਵਿਖਾ ਕੇ ਖ਼ੁਦਗਸ਼ੀਆਂ ਲਈ ਪੜੁੱਲ ਬਣਦੇ ਹਨ। ਦੋਸਤੋ ਆਸਟਰੇਲੀਆ ਕੋਈ ਡੁੱਬਈ ਨਹੀਂ ਜਿੱਥੇ ਹੈਲਪਰ, ਫ਼ਰੂਟ ਪਿੱਕਰ ਆਦਿ ਬਣ ਕੇ ਤੁਸੀਂ ਆਸਟਰੇਲੀਆ ਦੀ ਧਰਤੀ ‘ਤੇ ਪੈਰ ਰੱਖ ਸਕਦੇ ਹੋ। ਪੰਜਾਬ ਦੇ ਹਰ ਪਿੰਡੋਂ ਕੋਈ ਨਾਂ ਕੋਈ ਆਸਟਰੀਆ ਜਰੂਰ ਆਇਆ ਹੋਵੇਗਾ, ਅਜਿਹੇ ਇਸ਼ਤਿਹਾਰਾਂ ਦੇ ਝਾਂਸਿਅਓ ਵਿੱਚ ਆਉਣ ਤੋਂ ਪਹਿਲਾਂ ਆਸਟਰੇਲੀਆ ਬੈਠੇ ਆਪਣੇ ਕਿਸੇ ਪੇਂਡੂ ਨੂੰ ਪੁੱਛ ਵੇਖਿਓ ਕਿ ਕਿੰਨੇ ਕੁ ਹੈਲਪਰ ਅਤੇ ਫਰੂਟ ਪਿੱਕਰ ਏਥੇ ਲੋੜੀਂਦੇ ਹਨ।ਸਾਡੇ ਬੱਚੇ ਜੋ ਆਸਟਰੇਲੀਆ ਵਿੱਚ ਪਹਿਲਾਂ ਤੋਂ ਵਿਦਿਆਰਥੀ ਵੀਜ਼ੇ ਅਤੇ ਹੋਰ ਵੀਜ਼ਿਆਂ ‘ਤੇ ਆਏ ਬੈਠੇ ਹਨ, ਉਹ ਤਾਂ ਸਥਾਪਤੀ ਲਈ ਜੂਝ ਰਹੇ ਹਨ ਪਰ ਇਹ ਸੱਜਣ ਪਤਾ ਨਹੀਂ ਕਿਹੜੀ ਗਿੱਦੜਸਿੰਗੀ ਰੱਖੀ ਬੈਠੇ ਹਨ ਜਿਸ ਨਾਲ ਉਹ ਹੈਲਪਰ ਆਸਟਰੇਲੀਆ ਭੇਜ ਸਕਦੇ ਹਨ।
ਦੋਸਤੋ ਤੁਹਾਨੂੰ ਸਤਰਕ ਹੋਣ ਦੀ ਲੋੜ ਹੈ। ਅਜਿਹੇ ਦਿਲ ਲੁਭਾਵਣੇ ਇਸ਼ਤਿਹਾਰਾਂ ਦੇ ਝਾਂਸੇ ਵਿੱਚ ਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਲਿਆ ਕਰੋ।ਤੁਹਾਨੂੰ ਲੁਭਾਉਣ ਲਈ ਫ਼ਰਜ਼ੀ ਵੀਜ਼ੇ ਵਿਖਾਏ ਜਾ ਸਕਦੇ ਹਨ ਪਰ ਸੱਚ ਜਾਣਿਓ, ਆਸਟਰੇਲੀਆ ਇਉਂ ਭਾਰਤੀ ਪਾਸਪੋਰਟ ਵਾਲਿਆਂ ਨੂੰ ਹੈਲਪਰਾਂ ਅਤੇ ਫਰੂਟ ਪਿੱਕਰਾਂ ਵਰਗੇ ਵੀਜ਼ੇ ਨਹੀਂ ਵੰਡਦਾ।
ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)
ਰਜਿਸਟਰਡ ਵੀਜ਼ਾ ਸਲਾਹਕਾਰ
Comments