ਪੰਜਾਬੀ ਪਰਿਵਾਰ ਦੇ ਘਰ ਅਚਾਨਕ ਆਈ ਮੁਸੀਬਤ ਨਾਲ ਲੋਕਾਂ ‘ਚ ਘਬਰਾਹਟ
ਕੈਨੇਡਾ: ਪੰਜਾਬੀ ਪਰਿਵਾਰ ਦੇ ਘਰ ਅਚਾਨਕ ਆਈ ਮੁਸੀਬਤ ਨਾਲ ਲੋਕਾਂ ‘ਚ ਘਬਰਾਹਟ:
ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਘਰ ਅਚਾਨਕ ਇਕ ਤੇਜ਼ ਰਫਤਾਰ ‘ਚ ਗੱਡੀ ਆ ਕੇ ਟਕਰਾਉਣ ਨਾਲ ਪਰਿਵਾਰ ਦੇ ਲੋਕ ਸਦਮੇ ‘ਚ ਹਨ।
ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਘਰ ਅਚਾਨਕ ਇਕ ਤੇਜ਼ ਰਫਤਾਰ ‘ਚ ਗੱਡੀ ਆ ਕੇ ਟਕਰਾਉਣ ਨਾਲ ਪਰਿਵਾਰ ਦੇ ਲੋਕ ਸਦਮੇ ‘ਚ ਹਨ।
ਪਰਿਵਾਰਿਕ ਮੈਂਬਰ ਲਵਪ੍ਰੀਤ ਲੋਚਾਮ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਸਵੇਰੇ 9 ਵਜੇ ਕਾਰ ਤੇਜ਼ ਰਫਤਾਰ ਨਾਲ ਘਰ ਦੇ ਕਮਰੇ ਵਿੱਚ ਦਾਖਲ ਹੋਈ।
ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਪਰਿਵਾਰ ਦਾ ਕੋਈ ਵੀ ਮੈਂਬਰ ਉੱਥੇ ਮੌਜੂਦ ਨਹੀਂ ਸੀ, ਜਿਸ ਨਾਲ ਸਾਰਿਆਂ ਦਾ ਬਚਾਅ ਹੋ ਗਿਆ ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਇਸ ਘਟਨਾ ਨੂੰ ਦੇਖ ਕੇ ਬਹੁਤ ਘਬਰਾ ਗਏ ਸੀ। ਉਸ ਸਮੇਂ ਉਸ ਕਮਰੇ ‘ਚ ਕੋਈ ਹੁੰਦਾ ਤਾਂ ਉਸ ਦਾ ਬਚਣਾ ਮੁਸ਼ਕਲ ਸੀ, ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਤੇਜ਼ ਰਫਤਾਰ ਨਾਲ ਗੱਡੀਆਂ ਆਉਣ ਕਾਰਨ ਉਹ ਬਹੁਤ ਪਰੇਸ਼ਾਨ ਹਨ, ਜਿਸ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ ਇਸ ਘਟਨਾ ਦੌਰਾਨ ਪਰਿਵਾਰ ਨੇ ਦੱਸਿਆ ਹੈ ਕਿ ਕਾਰ ਉਨ੍ਹਾਂ ਦੇ ਸੋਫੇ ਅਤੇ ਡਾਇਨਿੰਗ ਏਰੀਏ ਵਿੱਚ ਹੈ, ਅਤੇ ਇਸ ਦੀ ਬੈਟਰੀ ਵਿੱਚੋਂ ਆ ਰਹੀ ਬਦਬੂ ਦੂਰ ਤੱਕ ਫੈਲ ਰਹੀ ਹੈ।
—PTC News
Comments