ਦਿੱਲੀ 'ਚ ਕਾਂਗਰਸੀ ਲੀਡਰ ਦੀ ਹੱਤਿਆ

ਨਵੀਂ ਦਿੱਲੀ-ਦਿੱਲੀ ਵਿੱਚ 43 ਸਾਲਾ ਕਾਂਗਰਸੀ ਲੀਡਰ ਵਿਨੋਦ ਮੇਹਰਾ ਦੀ ਹੱਤਿਆ ਕਰ ਦਿੱਤੀ ਗਈ ਹੈ। ਭਲਸਵਾ ਫਲਾਈ ਓਵਰ ‘ਤੇ ਬੀਤੀ ਰਾਤ ਰੋਡਰੇਜ਼ ਦੇ ਚੱਲਦੇ ਵਿਨੋਦ ਮੇਹਰਾ (43) ਦੀ ਗੋਲੀ ਮਾਰ ਕੇ ਹੱਤਿਆ ਕੀਤੀ। ਹੱਥਿਆਰੇ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ। ਜਿਨ੍ਹਾਂ ਦੇ ਸਬੰਧ ਵਿਚ ਕੋਈ ਥਹੁ-ਟਿਕਾਣਾ ਨਹੀਂ ਪਤਾ ਲੱਗ ਸਕਿਆ।
  ਜਾਣਕਾਰੀ ਮੁਤਾਬਕ ਵਿਨੋਦ ਮੇਹਰਾ ਆਪਣੇ ਭਾਣਜੇ ਦੇ ਨਾਲ ਜੀ.ਟੀ.ਰੋਡ ਕਰਨਲ ਸੜਕ ਰਾਹੀਂ ਆਪਣੇ ਘਰ ਆ ਰਹੇ ਸਨ ਅਤੇ ਫਲਾਈ ਓਵਰ ‘ਤੇ ਉਨ੍ਹਾਂ ਦੀ ਵੈਗਨਆਰ ਕਾਰ ਇਕ ਈਕੋ ਕਾਰ ਨਾਲ ਲੱਗ ਗਈ।
  ਵਿਨੋਦ ਮੇਹਰਾ ਨੇ ਈਕੋ ਕਾਰ ਚਲਾਉਣ ਵਾਲਿਆਂ ਨੂੰ ਅਰਾਮ ਨਾਲ ਗੱਡੀ ਚਲਾਉਣ ਲਈ ਕਿਹਾ। ਇਸ ‘ਤੇ ਈਕੋ ਕਾਰ ਸਵਾਰਾਂ ਨੇ ਵਿਨੋਦ ਮੇਹਰਾ ਦੀ ਕਾਰ ਰੁਕਵਾਈ ਅਤੇ ਆਪਸ ਵਿਚ ਥੋੜ੍ਹੀ ਬਹਿਸ ਵਿਚ ਹੀ ਈਕੋ ਕਾਰ ਸਵਾਰਾਂ ਨੇ ਵਿਨੋਦ ਮੇਹਰਾ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜਹਾਂਗੀਰ ਇਲਾਕੇ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ