ਰਿਸ਼ਤਿਆਂ ‘ਚ ਵੱਧਦੀ ਖਟਾਸ ਨੇ ਦਿੱਤਾ ਇੱਕ ਦਰਦਨਾਕ ਘਟਨਾ ਨੂੰ ਅੰਜਾਮ
ਰਿਸ਼ਤਿਆਂ ‘ਚ ਵੱਧਦੀ ਖਟਾਸ ਨੇ ਦਿੱਤਾ ਇੱਕ ਦਰਦਨਾਕ ਘਟਨਾ ਨੂੰ ਅੰਜਾਮ: ਕੈਨੇਡਾ ਦੇ ਮਾਂਟਰੀਆਲ ਇਲਾਕੇ ‘ਚ ਇਕ ਧੀ ਵੱਲੋਂ ਆਪਣੀ ਮਾਂ ਦਾ ਕਤਲ ਕੀਤੇ ਜਾਣ ਦੀ ਖਬਰ ਨੇ ਰਿਸ਼ਤਿਆਂ ‘ਚ ਵੱਧਦੀ ਖਟਾਸ ਨੂੰ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਲਿਆ ਖੜ੍ਹਾ ਕੀਤਾ ਹੈ।ਇੱਕ ਮਾਮਲੇ ‘ਚ 34 ਸਾਲਾ ਧੀ ਵੱਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ। ਦੋਸ਼ੀ ਔਰਤ ਦੀ ਪਹਿਚਾਣ 34 ਸਾਲਾ ਮੇਂਗ ਵਜੋ ਹੋਈ ਹੈ।ਮੇਂਗ ‘ਤੇ ਫਰਸਟ ਡਿਗਰੀ ਕਤਲ ਦੇ ਇਲਜ਼ਾਮ ਲੱਗੇ ਹਨ।ਇਹ ਕਤਲ ਦੀ ਵਾਰਦਾਤ ਬੀਤੇ ਮਹੀਨੇ 28 ਜਨਵਰੀ ਦੀ ਹੈ।
ਘਟਨਾ ਦੌਰਾਨ ਧੀ ਨੇ ਆਪਣੀ 61 ਸਾਲਾ ਮਾਂ ‘ਤੇ ਪਹਿਲਾਂ ਤਾਂ ਕਈ ਵਾਰ ਕੀਤੇ, ਜਿਸ ਤੋਂ ਬਾਅਦ ਉਸਦੀ ਮਾਂ ਜ਼ਖਮਾਂ ਦੀ ਮੌਤ ਹੋ ਗਈ।
ਮਾਂਟਰੀਆਲ ਪੁਲਸ ਮੁਤਾਬਕ ਦੋਸ਼ੀ ਮੇਂਗ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।ਮ੍ਰਿਤਕ ਮਾਂ ਵੱਲੋਂ ਪੁਲਿਸ ਨੂੰ ਆਪਣੇ ਆਖਰੀ ਸਾਹ ਲੈਂਦੇ ਦੌਰਾਨ ਇਹ ਕਿਹਾ ਗਿਆ ਸੀ ਕਿ ਉਸਦੀ ਧੀ ਹੀ ਉਸਦੀ ਕਾਤਲ ਹੈ ਅਤੇ ਫਿਰ ਉਸਨੇ ਦਮ ਤੋੜ੍ਹ ਦਿੱਤਾ ਸੀ।ਗੁਆਂਢੀਆਂ ਮੁਤਾਬਕ, ਮੇਂਗ ਕਿਸੇ ਮਾਨਸਿਕ ਪਰੇਸ਼ਾਨੀ ‘ਚੋਂ ਲੰਘ ਰਹੀ ਸੀ ਅਤੇ ਉਸਦੀ ਇੱਕ ਡੇਢ ਸਾਲ ਦੀ ਬੱਚੀ ਵੀ ਹੈ।ptc news thanks
Comments