ਕਨੇਡੀਅਨ ਐੱਮ ਪੀ ਸੱਜਣ ਦਾ ਸਨਮਾਨਿਤ
ਜਸਟਿਨ ਟਰੋਡੂ ਦਾ ਕੈਪਟਨ ਨਾਲ ਮੁਲਾਕਾਤ ਕਰਨੋ ਨਾਂਹ ਕਰਨਾ ਕੈਪਟਨ ਅਮਰਿੰਦਰ ਸਿੰਘ ਵਾਸਤੇ ਭਾਵੇਂ ਹਾਲੀਆ ਤੋਰ ਤੇ ਨਮੋਸ਼ੀਜਨਕ ਹੈ ਪਰ ਇਸ ਨਾਲ ਐਂਟੀ ਖਾਲਸਤਾਨ ਵੋਟ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਚ ਹੋਰ ਵੀ ਪੱਕੀ ਹੋਏਗੀ ਤੇ ਜਸਟਿਨ ਨੂੰ ਵੀ ਇਸੇ ਤਰਾਂ ਖਾਲਸਤਾਨੀ ਅਤੇ ਕੈਪਟਨ ਤੋਂ ਨਾਖੁਸ਼ ਲੋਕਾਂ ਦੀ ਵੋਟ ਸਪੋਟ ਮਿਲੇਗੀ ਅਤੇ ਜਸਟਿਨ ਟਰੋਡੋ ਨੇ ਆਪਣੀ ਉਭਰਦੇ ਵਿਰੋਧੀ ਜਗਮੀਤ ਸਿੰਘ ਨੂੰ ਇਕ ਤਰੀਕੇ ਨਾਲ ਠਿੱਬੀ ਲਗਾ ਦਿਤੀ ਹੈ ਇਸ ਦੇ ਨਾਲ ਨਾਲ ਖਾਲਸਤਾਨ ਦਾ ਮੁੱਦਾ ਹੋਰ ਚਰਚਿਤ ਹੋ ਗਿਆ ਇਸ ਨਾਲ ਖਾਲਸਤਾਨੀ ਧਿਰਾਂ ਇਸ ਨਾਲ ਹੋਰ ਬਾਗੋਬਾਗ ਨੇ ਪਰ ਦੂਜੇ ਬੰਨੇ ਹਰਿਆਣਾ, ਗੁਜਰਾਤ ਤੇ ਭਾਰਤ ਸਰਕਾਰ ਕੈਨੇਡਾ ਨਾਲ ਆਪਣਾ ਵਪਾਰ ਵਧਾਉਣ ਚ ਕਾਮਯਾਬ ਹੋ ਰਹੇ ਨੇ ,ਰਾਜਿਆਂ ਦੇ ਜਮਾਨੇ ਚ ਵੀ ਕਿਸੇ ਦੁਸਮਣ ਰਾਜੇ ਦੇ ਦੂਤ ਨੂੰ ਤ੍ਰਿਸਕਾਰਿਆ ਨਹੀਂ ਸੀ ਜਾਂਦਾ ਪਰ ਕੈਪਟਨ ਨੇ ਰਾਜਾਸ਼ਾਹੀ ਦਾ ਮੇਂਬਰ ਹੋ ਕੇ ਵੀ ਭਾਰਤ ਸਰਕਾਰ ਦੇ ਸਰਕਾਰੀ ਮਹਿਮਾਨ ਅਤੇ ਇਕ ਸੰਵਿਧਾਨਕ ਅਹੁਦੇ ਦੇ ਮਾਲਕ ਹਰਜੀਤ ਸਿੰਘ ਸੱਜਣ ਦਾ ਬਿਨਾ ਵਜਾ ਵਿਰੋਧ ਕਰਕੇ ਇਹ ਛਿਪੀਜੲ ਛੇੜੀ ਹੈ ਜੋ ਸਰਾਸਰ ਗ਼ਲਤ ਸੀ ਮੁੱਕਦੀ ਗੱਲ ਪੰਜਾਬ ਤੇ ਕੈਨੇਡਾ ਦੀਆ ਪੁਰਾਣੀਆਂ ਪੱਕੀਆਂ ਸਾਂਝਾ ਹੋਣ ਦੇ ਬਾਵਯੂਦ ਵੀ ਜਸਟਿਨ ਦੀ ਇਸ ਫੇਰੀ ਦੌਰਾਨ ਪੰਜਾਬ ਕੰਨੀ ਦੇ ਕਿਆਰੇ ਵਾਂਗੂ ਸੁੱਕਾ ਰਹਿ ਜਾਣਾ ਇਨ੍ਹਾਂ ਲੀਡਰਾਂ ਦੀ ਹਉਮੈ ਤੇ ਮੁਫ਼ਾਦੀ ਲੜਾਈ ਕਾਰਣ। ............ਅਮੀਨ ! ਪੰਜਾਬ ਸਿਆਂ ਤੇਰਾ ਰੱਬ ਰਾਖਾ ! ਪਰਮਿੰਦਰ ਟਿਵਾਣਾ
Comments