ਮੈਲਬੌਰਨ 'ਚ ਲੁਟੇਰਿਆਂ ਨੇ ਭਾਰਤੀ ਦੇ ਘਰ ਕੀਤੀ ਲੁੱਟ

ਮੈਲਬੌਰਨ 'ਚ ਲੁਟੇਰਿਆਂ ਨੇ ਭਾਰਤੀ ਦੇ ਘਰ ਕੀਤੀ ਲੁੱਟ

ਮੈਲਬੌਰਨ, 15 ਫਰਵਰੀ (ਸਰਤਾਜ ਸਿੰਘ ਧੌਲ)-ਪੱਛਮੀ ਇਲਾਕੇ 'ਚ ਲੁਟੇਰਿਆਂ ਵਲੋਂ ਭਾਰਤੀ ਦੇ ਘਰ ਦਾਖ਼ਲ ਹੋ ਕੇ ਚਾਕੂ ਦੀ ਨੋਕ 'ਤੇ ਲੁੱਟ-ਖੋਹ ਕੀਤੀ ਗਈ ਹੈ | ਭਾਰਤੀ ਮੂਲ ਦਾ ਵਿਅਕਤੀ ਆਪਣੇ ਘਰ 'ਚ ਸੁੱਤਾ ਪਿਆ ਸੀ, ਜਦੋਂ ਰਾਤ ਨੂੰ 11.30 ਵਜੇ ਕਿਸੇ ਨੇ ਉਸ ਦਾ ਦਰਵਾਜ਼ਾ ਖੜਕਾਇਆ, ਜਦੋਂ ਉਸ ਨੇ ਦਰਵਾਜ਼ਾ ਖੋਲਿ੍ਹਆ ਤਾਂ ਨਕਾਬਪੋਸ਼ ਲੁਟੇਰਿਆਂ ਨੇ ਉਸ ਦੀ ਧੌਣ 'ਤੇ ਚਾਕੂ ਰੱਖ ਦਿੱਤਾ ਅਤੇ ਧਮਕੀ ਦੇਣ ਲੱਗੇ ਕਿ ਜੇਕਰ ਰੌਲਾ ਪਾਇਆ ਤਾਂ ਉਹ ਮਾਰ ਦੇਣਗੇ | ਉਸ ਨੇ ਕਿਹਾ ਜਿਥੇ ਉਹ ਰਹਿੰਦਾ ਹੈ, ਉਸ ਦੀ ਉਪਰਲੀ ਮੰ ਜ਼ਿਲ 'ਤੇ ਪੰਜ ਆਦਮੀ ਹੋਰ ਵੀ ਸੁੱਤੇ ਪਏ ਸੀ, ਪਰ ਇਸ ਮੌਕੇ ਕੋਈ ਵੀ ਨਹੀਂ ਜਾਗਿਆ | ਦੋਸ਼ੀ ਉਸ ਕੋਲੋਂ ਉਸ ਦਾ ਪਰਸ, ਕਾਰ ਦੀ ਚਾਬੀ ਤੇ ਹੋਰ ਕਈ ਚੀਜ਼ਾਂ ਲੈ ਗਏ | ਪੀੜਤ ਇਕ ਸਾਲ ਪਹਿਲਾਂ ਹੀ ਇਥੇ ਆਇਆ ਸੀ, ਉਹ ਆਪਣੇ ਪਰਿਵਾਰ ਦਾ ਇਥੋਂ ਦਾ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਿਹਾ ਸੀ, ਪਰ ਇਸ ਘਟਨਾ ਤੋਂ ਬਾਅਦ ਉਸ ਦਾ ਮਨ ਬਦਲ ਗਿਆ ਹੈ ਕਿ ਭਾਰਤ ਇਥੋਂ ਨਾਲੋਂ ਜ਼ਿਆਦਾ ਸੁਰੱ ਖਿਅਤ ਹੈ | ਉਸ ਨੇ ਆਖਿਆ ਕਿ ਉਹ ਸੁਣਦਾ ਸੀ ਕਿ ਪੱਛਮੀ ਖੇਤਰ 'ਚ ਲੁੱਟਮਾਰ ਦੀਆਂ ਵਾਰਦਾਤਾਂ ਹੁੰਦੀਆਂ ਸਨ, ਪਰ ਇਹ ਨਹੀਂ ਸੀ ਪਤਾ ਕਿ ਉਸ ਨਾਲ ਹੀ ਇਹ ਘਟਨਾ ਵਾਪਰ ਜਾਵੇਗੀ | ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਇਕ ਅਪਰਾਧੀ ਗਿ੍ਫ਼ਤਾਰ ਕਰ ਲਿਆ ਗਿਆ ਹੈ, ਕਿਉਂਕਿ ਉਸ ਨੇ ਚੋਰੀ ਕੀਤੀ ਕਾਰ ਕੰਧ 'ਚ ਮਾਰ ਦਿੱਤਾ ਸੀ, ਜਿਸ ਕਾਰਨ ਉਹ ਕਾਬੂ ਆ ਗਿਆ ਅਤੇ ਦੋ ਹੋਰ ਦੋਸ਼ੀਆਂ ਦੀ ਪੁਲਿਸ ਭਾਲ ਕਰ ਰਹੀ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ