ਜਾਣੋ ਕਿਓੁ ਗੁਰਮੀਤ ਰਾਮ ਰਹੀਮ ਦੇ ਦਿਨ ਨਹੀ ਬਦਲੇ........ਦਿਖੋ ਪੂਰੀ ਖਬਰ..
ਚੰਡੀਗੜ੍ਹ: ਡੇਰਾ ਪ੍ਰੇਮੀ ਨੂੰ ਸਜ਼ਾ ਤੋਂ ਬਾਅਦ ਹਿੰਸਾ ਭੜਕਾਉਣ ਦੇ ਮਾਮਲੇ ‘ਚ ਸੀਬੀਆਈ ਕੋਰਟ ਨੇ ਡੇਰਾ ਪ੍ਰੇਮੀ ਦਲਬੀਰ ਇੰਸਾਂ ਦਾ 2 ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਐੱਸ.ਆਈ.ਟੀ. ਦਲਬੀਰ ਦਾ ਮੋਬਾਈਲ ਫ਼ੋਨ ਤੇ ਹੋਰ ਸਾਮਾਨ ਬਰਾਮਦ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਸਾਬਕਾ ਇੰਚਾਰਜ ਰਾਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।ਰਾਮ ਸਿੰਘ ਨੂੰ ਵੀ ਅਦਾਲਤ ਨੇ ਚਾਰ ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜਿਆ ਹੈ।ਪੁਲਿਸ ਦਾ ਦਾਅਵਾ ਹੈ ਕਿ ਰਾਮ ਸਿੰਘ ਇਸ ਤੋਂ ਪਹਿਲਾਂ ਜਦੋਂ ਡੇਰੇ ਅੰਦਰ ਦੰਗੇ ਭੜਕਾਉਣ ਦੀ ਸਾਜਿਸ਼ ਰਚਣ ਲਈ ਮੀਟਿੰਗ ‘ਚ ਵੀ ਮੌਜੂਦ ਸੀ। ਰਾਮ ਸਿੰਘ ਡੇਰੇ ਦੇ ਪੁਲੀਟੀਕਲ ਵਿੰਗ ਦਾ ਇੰਚਾਰਜ ਰਹਿ ਚੁੱਕਾ ਹੈ।
ਦੂਜੇ ਪਾਸੇ ਅੱਜ ਡੇਰਾ ਸੱਚਾ ਸੌਦਾ ਪ੍ਰਬੰਧਕ ਰਣਜੀਤ ਹੱਤਿਆ ਕਾਂਡ ਮਾਮਲੇ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਹੋਈ ਹੈ। ਡੇਰਾ ਪ੍ਰਮੁੱਖ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਕੋਰਟ ‘ਚ ਪੇਸ਼ ਹੋਇਆ। ਮਾਮਲੇ ਵਿਚ ਹੋਰ ਦੋਸ਼ੀ ਵੀ ਕੋਰਟ ਵਿਚ ਪੇਸ਼ ਹੋਏ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ। ਅਗਲੀ ਸੁਣਵਾਈ ਤੱਕ ਰਣਜੀਤ ਹੱਤਿਆ ਕਾਂਡ ਮਾਮਲੇ ‘ਚ ਆਖ਼ਰੀ ਪੜਾਅ ਦੀ ਬਹਿਸ ਜਾਰੀ ਰਹੇਗੀ।
ਇਸ ਤੋਂ ਪਹਿਲਾਂ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ‘ਚ ਸੀ.ਬੀ.ਆਈ. ਨੇ ਪੰਚਕੁਲਾ ਅਦਾਲਤ ਵਿੱਚ ਰਾਮ ਰਹੀਮ ਤੇ ਦੋ ਡਾਕਟਰਾਂ ਵਿਰੁੱਧ ਦੋਸ਼ ਪੱਤਰ ਆਇਦ ਕਰ ਦਿੱਤਾ ਸੀ। ਰਾਮ ਰਹੀਮ ਵਿਰੁੱਧ ਕੇਂਦਰੀ ਜਾਂਚ ਏਜੰਸੀ ਵੱਲੋਂ ਦਾਇਰ ਕੀਤੀ ਇਹ ਚੌਥੀ ਚਾਰਜਸ਼ੀਟ ਹੈ। ਪਹਿਲਾ ਦੋਸ਼ ਪੱਤਰ ਸਾਧਵੀਆਂ ਨਾਲ ਬਲਾਤਕਾਰ, ਦੂਜਾ ਪੱਤਰਕਾਰ ਛੱਤਰਪਤੀ ਕਤਲ ਕੇਸ, ਤੀਜਾ ਡੇਰਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਤੇ ਹੁਣ ਚੌਥਾ ਦੋਸ਼ ਪੱਤਰ ਡੇਰਾ ਸਾਧੂਆਂ ਨੂੰ ਨਿਪੁੰਸਕ ਬਣਾਉਣ ਤਹਿਤ ਪੰਚਕੁਲਾ ਸੀ.ਬੀ.ਆਈ. ਅਦਾਲਤ ਵਿੱਚ ਦਾਇਰ ਕੀਤਾ ਜਾ ਚੁੱਕਾ ਹੈ। cop abp news
Comments