ਧਨ ਕੁਬੇਰਾਂ ਲਈ ਆਸਟ੍ਰੇਲੀਆ ਬਣਿਆ ਪਹਿਲੀ ਪਸੰਦ। ਵੱਖ ਵੱਖ ਦੇਸ਼ਾ ਵਿੱਚ ਪ੍ਰਵਾਸ ਨੂੰ ਲੈ ਕੇ ਭਾਰਤੀ ਲੋਕ ਮੌਹਰੀ।
੭੦੦੦ ਦੇ ਕਰੀਬ ਭਾਰਤੀ ਅਮੀਰਾਂ ਨੇ ਵੱਖ ਵੱਖ ਦੇਸ਼ਾਂ ਦਾ ਰੁਝਾਨ ਕੀਤਾ।
ਮੈਲਬੌਰਨ:-ਖੁਸ਼ਪ੍ਰੀਤ ਸਿੰਘ ਸੁਨਾਮ:-ਨਿਊ ਵਰਲਡ ਵੈਲਥ ਨੇ ਆਪਣੀ ਸਲਾਨਾ ਰਿਪੌਰਟ ੨੦੧੮ ਰਿਲੀਜ਼ ਕੀਤੀ ਹੈ।ਜਿਸ ਵਿੱਚ ਦੁਨੀਆਂ ਭਰ ਦੇ ਸਭ ਤੋ ਅਮੀਰ ਵਿਅਕਤੀਆਂ ਦੇ ਪਰਵਾਸ,ਖਰਚ ਅਤੇ ਨਿਵੇਸ਼ ਵਿੱਚ ਰੁਝਾਨ ਦੇ ਵੇਰਵੇ ਦਿੱਤੇ ਗਏ ਹਨ।ਇਸ ਰਿਪੋਰਟ ਦੇ ਅਨੁਸਾਰ ਆਸਟ੍ਰੇਲੀਆ ਦੁਨੀਆਂ ਵਿੱਚ ਰਹਿਣ ਵਾਲੇ ਧਨ ਕੁਬੇਰਾਂ ਲਈ ਮਨਪਸੰਦ ਦੇਸ਼ ਵਜੋ ਸਾਹਮਣੇ ਆਇਆ ਹੈ ਹੈ ਜਿੰਨਾਂ ਵਿੱਚ ਭਾਰਤੀ ਧਨ ਕੁਬੇਰ ਵੀ ਸ਼ਾਮਲ ਹਨ। ਇਸ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਹਿਲਾਂ ਅਮਰੀਕਾ ਅਤੇ ਯੂ.ਕੇ ਪ੍ਰਵਾਸ ਦੇ ਲਈ ਅਮੀਰ ਲੋਕਾਂ ਦੀ ਪਸੰਦ ਹੁੰਦੇ ਸਨ ਪਰ ਹੁਣ ਆਸਟ੍ਰੇਲੀਆ ਨੇ ਇਸ ਪੱਖੋਂ ਬਾਜੀ ਮਾਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ।ਰਿਪੋਰਟ ਅਨੁਸਾਰ ੨੦੧੭ ਵਿੱਚ ੧੦੦੦੦ ਦੇ ਕਰੀਬ ਕਰੋੜਪਤੀ ਇੱਥੇ ਆ ਕੇ ਵਸ ਚੁੱਕੇ ਹਨ। ਰਿਪੋਰਟ ਅਨੁਸਾਰ ਆਸਟਰੇਲੀਆ ਚ ਕੁਲ ਧਨ ਵਿੱਚ ਪਿਛਲੇ ਦਸ ਸਾਲਾਂ ਦੌਰਾਨ ੮੩ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਰਿਪੋਰਟ ਵਿੱਚ ਦਸਿਆ ਗਿਆ ਹੈ ਕਿ ਭਾਰਤ ਵਿਚਲੇ ੭੦੦੦ ਦੇ ਕਰੀਬ ਕਰੋੜਪਤੀ ਲੋਕ ਪਿਛਲੇ ਸਾਲ ਦੌਰਾਨ ਵੱਖ ਵੱਖ ਦੇਸ਼ਾਂ ਵਿੱਚ ਜਾ ਕੇ ਵਸੇ ਹਨ। ਜਿੰਨਾਂ ਵਿੱਚ ਆਸਟ੍ਰੇਲੀਆਂ,ਨਿਊਜ਼ੀਲੈਂਡ,ਅਮਰੀਕਾ,ਸਵੀਟਜ਼ਰਲੈਂਡ,ਕੈਨੇਡਾ,ਯੂ.ਏ.ਈ,ਕੈਨੇਡਾ,ਸਿੰਗਾਪੁਰ ਆਦਿ ਸ਼ਾਮਲ ਹਨ।ਰਿਪੋਰਟ ਵਿੱਚ ਕਿਹਾ ਗਿਆ ਕਿ ਕਰੋੜਪਤੀਆਂ ਦਾ ਦੂਜੇ ਦੇਸ਼ਾ ਦੇ ਵਿੱਚ ਜਾਣ ਦਾ ਰੁਝਾਨ ਪਿਛਲੇ ਸਾਲਾਂ ਦੌਰਾਨ ਕਾਫੀ ਵਧਿਆ ਹੈ।੨੦੧੫ ਵਿੱਚ ੬੪੦੦੦, ੨੦੧੬ ਵਿੱਚ ੮੨੦੦੦ ਤੇ ੨੦੧੭ ਵਿੱਚ ੯੫੦੦੦ ਕਰੋੜਪਤੀ ਦੁਨੀਆਂ ਦੇ ਵੱਖ ਵੱਖ ਦੇਸ਼ਾ ਵਿੱਚ ਜਾ ਕੇ ਵਸੇ। ਇੰਨਾਂ ਵਿੱਚ ਭਾਰਤ ਤੇ ਚੀਨ ਦੇ ਧਨ ਕੁਬੇਰ ਇੰਨਾਂ ਦੇਸ਼ਾਂ ਵਿੱਚ ਰਹਿਣ ਨੂੰ
Comments