ਆਸਟ੍ਰੇਲੀਆ ਤੋਂ ਦੌੜ ਕੇ ਆਏ ਭਾਰਤੀ ਮੁੰਡੇ ਨੇ ਸਜ਼ਾ ਦੇ ਡਰ ਤੋਂ ਖਾਧਾ ਜ਼ਹਿਰ
ਨਵੀਂ ਦਿੱਲੀ/ਮੈਲਬੌਰਨ— ਆਸਟ੍ਰੇਲੀਆ 'ਚ ਸਜ਼ਾ ਸੁਣਾਏ ਜਾਣ ਤੋਂ ਬਚਣ ਲਈ ਭਾਰਤ ਦੌੜ ਕੇ ਆਏ ਪੁਨੀਤ ਨਾਂ ਦੇ ਭਾਰਤੀ ਮੁੰਡੇ ਨੇ ਬੀਤੀ ਰਾਤ ਜ਼ਹਿਰ ਖਾ ਲਿਆ ਅਤੇ ਉਸ ਨੂੰ ਦਿੱਲੀ ਦੇ ਇਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਪੁਨੀਤ ਨੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਅਕਤੂਬਰ 2008 'ਚ ਆਪਣੀ ਕਾਰ ਨਾਲ ਪੈਦਲ ਜਾ ਰਹੇ ਲੜਕੇ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਲੜਕੇ ਦਾ ਨਾਂ ਡੀਨ ਹਾਫਸਟੀ ਸੀ, ਜੋ ਕਿ ਕੁਈਨਜ਼ਲੈਂਡ 'ਚ ਵਿਦਿਆਰਥੀ ਸੀ। ਪੁਨੀਤ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਚੱਲਾ ਸੀ ਅਤੇ ਉਸ ਸਮੇਂ ਉਹ ਨਸ਼ੇ 'ਚ ਸੀ ਅਤੇ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠਾ। ਇਸ ਘਟਨਾ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਆਸਟ੍ਰੇਲੀਆਈ ਅਦਾਲਤ ਨੇ ਇਸ ਨੂੰ ਦੋਸ਼ੀ ਕਰਾਰ ਦਿੱਤਾ ਸੀ। Jagbani
Comments