ਲੁਧਿਆਣਾ : ਐੱਨ. ਆਰ. ਆਈ. ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਫਿਲੌਰ(ਭਾਖੜੀ)-ਐੱਨ. ਆਰ. ਆਈ. ਨੇ ਆਪਣੇ ਘਰ 'ਚ ਸਵੇਰ ਸਮੇਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿਲੀ ਸੂਚਨਾ ਦੇ ਮੁਤਾਬਕ ਫਿਲੌਰ ਦੇ ਨੇੜਲੇ ਪਿੰਡ ਖਹਿਰਾ ਦੇ ਰਹਿਣ ਵਾਲੇ ਐੱਨ. ਆਰ. ਆਈ. ਸੁੱਚਾ ਸਿੰਘ (65) ਦੀ ਅੱਜ ਸਵੇਰ ਆਪਣੇ ਹੀ ਘਰ ਦੇ ਕਮਰੇ 'ਚ ਕੱਪੜੇ ਨਾਲ ਲਪੇਟੀ ਹੋਈ ਲਾਸ਼ ਮਿਲੀ। ਉਹ ਦੋ ਹਫਤੇ ਪਹਿਲਾਂ ਹੀ ਆਪਣੀ ਪਤਨੀ ਨਾਲ ਕੈਨੇਡਾ ਤੋਂ ਆਪਣੇ ਪਿੰਡ ਪਰਤਿਆ ਸੀ। ਮ੍ਰਿਤਕ ਦੀ ਭੈਣ ਗੁਰਦਿਆਲ ਕੌਰ ਨੇ ਦੱਸਿਆ ਕਿ ਅੱਜ ਸਵੇਰ ਹੀ ਉਨ੍ਹਾਂ ਦੀ ਭਰਾ ਤੇ ਭਾਬੀ ਨਾਲ ਕਿਸੇ ਗੱਲ ਨੂੰ ਲੈ ਕੇ ਜੰਮ ਕੇ ਤਕਰਾਰ ਹੋਈ, ਜਿਸ ਤੋਂ ਬਾਅਦ ਉਹ ਕਿਸੇ ਕੰਮ ਕਾਰਨ ਘਰੋਂ ਬਾਹਰ ਚਲੀ ਗਈ। 9 ਵਜੇ ਦੇ ਕਰੀਬ ਜਦੋਂ ਉਹ ਘਰ ਵਾਪਸ ਪਰਤੀ ਤਾਂ ਉਸ ਦੇ ਭਰਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਸ ਨੂੰ ਮ੍ਰਿਤਕ ਦੀ ਜੇਬ 'ਚੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੇ ਸਾਂਢੂ ਤੇ ਸਾਲੀ ਨੂੰ ਦੱਸਿਆ ਹੈ। ਪੁਲਸ ਨੇ ਸੁਸਾਇਡ ਨੋਟ ਦੇ ਆਧਾਰ 'ਤੇ ਉਕਤ ਲੋਕਾਂ ਵਿਰੁੱਧ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕਰ ਲਿਆ ਹੈ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਬਲਬੀਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਜਦੋਂ ਤੋਂ ਵਿਦੇਸ਼ੋਂ ਪਰਤਿਆ ਹੈ, ਉਹ ਉਸੇ ਦਿਨ ਤੋਂ ਸ਼ਰਾਬ ਪੀਂਦਾ ਜਾ ਰਿਹਾ ਸੀ। ਉਸ ਦੀ ਜੇਬ ਤੋਂ ਜੋ ਸੁਸਾਇਡ ਨੋਟ ਉਸ ਦੇ ਭੈਣ ਤੇ ਜੀਜੇ ਵਿਰੁੱਧ ਲਿਖਿਆ ਮਿਲਿਆ ਹੈ, ਉਸ ਵਿਚ ਅਜਿਹੀ ਕੋਈ ਸੱਚਾਈ ਨਹੀਂ ਹੈ ਤੇ ਨਾ ਹੀ ਉਨ੍ਹਾਂ ਦਾ ਇਸ ਨਾਲ ਕੋਈ ਲੈਣ-ਦੇਣ ਸੀ। ਉਸ ਨੂੰ ਖੁਦ ਨਹੀਂ ਸਮਝ ਆ ਰਹੀ ਕਿ ਉਸ ਦੇ ਪਤੀ ਨੇ ਕਿਨ੍ਹਾਂ ਕਾਰਨਾਂ ਕਰ ਕੇ ਖੁਦਕੁਸ਼ੀ ਕਰ ਲਈ ਤੇ ਦੂਜਾ ਸੁਸਾਇਡ ਨੋਟ 'ਚ ਉਸ ਦੀ ਭੈਣ ਤੇ ਜੀਜੇ ਦਾ ਨਾਂ ਲਿਖ ਦਿੱਤਾ। ਹਾਲ ਦੀ ਘੜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ 'ਚ ਭੇਜ ਦਿੱਤੀ।by jagabni

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ