ਚਿੱਟੇ ਦੀ ਵਿਕਰੀ ਜੋਰਾ ਤੇ ਮਾਪੇ ਹੋਏ ਪ੍ਰੇਸ਼ਾਨ
ਤਿੰਨ ਹਜਾਰ ਵਿਚ ਬਿੱਟ ਤੇ ਇੱਕ ਹਜਾਰ ਵਿਚ ਲਾਇਨ ਸ਼ਹਿਰ ਦੀਆ ਗਲੀਆ ਆਮ ਫਿਰਦੇ ਨੇ ਛੋਟੇ ਸੌਦਾਗਰ ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— — Ñਨਵੇ ਚਲਨ ਵਿਚ ਆਏ ਖਤਰਨਾਕ ਨਸੇ ਦੀ ਡੋਜ ਚਿੱਟੇ ਦੇ ਨਸ਼ੇ ਦੇ ਆਦੀ ਜਿਆਦਾਤਰ ਨੌਜਵਾਨਾ ਵਿਚ ਆਪਣੀ ਪੈਠ ਬਣਾ ਲਈ ਹੈ। ਇਤਿਹਾਸਿਕ ਨਗਰ ਸ਼੍ਰੀ ਮਾਛੀਵਾੜਾ ਸਾਹਿਬ ਵਿਚ ਕਿਸੇ ਚੀਜ ਦੇ ਲਈ ਚਾਹੇ ਤੁਹਾਨੂੰ ਕੁਝ ਕਦਮ ਚਲਣਾ ਪਵੇ ਪਰ ਇਸ ਚਿੱਟੇ ਦੇ ਸਪਲਾਇਰ ਤੁਹਾਨੂੰ ਆਮ ਹੀ ਗਲੀ ਵਿਚ ਮੋਟਰ ਸਾਇਕਲ ਤੇ ਕਾਰਾ ਵਿਚ ਘੁੰਮਦੇ ਸ਼ਰੇਆਮ ਦਿਖ ਜਾਣਗੇ। ਵੇਚਣ ਤੇ ਖਰੀਦਣ ਵਾਲਿਆ ਨੂੰ ਅੱਜ ਕੱਲ ਨਵੇ ਕੋਡ ਵਰਡ ਬਣਾ ਲਏ ਹਨ। ਇੱਕ ਗ੍ਰਾਮ ਚਿੱਟੇ ਨੂੰ ਬਿੱਟ ਤੇ ਅੱਧਾ ਗ੍ਰਾਮ ਚਿੱਟੇ ਨੂੰ ਲਾਇਨ ਦੇ ਨਾਮ ਤੇ ਪੁੱਛਿਆ ਜਾਦਾ ਹੈ। ਬਿੱਟ ਦਾ ਰੇਟ ਕਰੀਬ ਤਿੰਨ ਹਜਾਰ ਤੇ ਲਾਇਨ ਦਾ ਭਾਅ ਇੱਕ ਹਜਾਰ ਰੁਪਏ ਚਲ ਰਿਹਾ ਦੱਸਿਆ ਜਾਦਾ ਹੈ। ਇੱਕ ਚਮਚ ਤੇ ਸਰਿੰਜ ਦੀ ਮਦਦ ਨਾਲ ਵਰਤਣ ਵਾਲਾ ਜਾ ਫਿਰ ਇੱਕ ਸਿਲਵਰ ਪੇਪਰ ਦੀ ਮੱਦਦ ਨਾਲ ਉਸਨੂੰ ਗਰਮ ਕਰਕੇ ਕੀਤਾ ਜਾ ਰਿਹਾ ਹੈ। ਇਹ ਨਸ਼ਾ ਵੇਚਣ ਵਾਲੇ ਵੀ ਜਿਅਦਾਤਰ ਨੋਜਵਾਨ ਹੀ ਹਨ ਜੋ ਕਿ ਖੁਦ ਵੀ ਇਸ ਦੇ ਨਸ਼ੇੜੀ ਹਨ। ਇੱਕ ਨਸ਼ੇੜੀ ਔਸਤਨ ਇੱਕ ਗ੍ਰਾਮ ਨਾਲ ਚਾਰ ਦਿਨ ਤੱਕ ਨਸੇ ਵਿਚ ਰਹਿ ਸਕਦਾ ਹੈ। ਇੱਕ ਦਿਨ ਦੇ ਨਸ਼ੇ ਦੇ ਲਈ ਕਰੀਬ 1000 ਰੁਪਏ ਖ਼ਰਚਣ ਵਾਲੇ ਨਸ਼ੇੜੀ ਨੋਜਵਾਨ ਇਸਨੂੰ ਲੈਣ ਦੇ ਲਈ ਅਪਰਾਧ ਕਰਨ ਤੋ ਵੀ ਨਹੀ ਡਰਦੇ ਜਿਸ ਨਾਲ ਇਲਾਕੇ ਵਿਚ ਛੋਟੇ-ਛੋਟੇ ਅਪਰਾਧਾ ਦੀ ਵਧੀ ਤਦਾਦ ਪੁਲਿਸ ਦੇ ਲਈ ਨਵੀ ਸਿਰਦਰਦੀ ਬਣਦੀ ਜਾ ਰਹੀ ਹੈ। ਇਨ੍ਹਾ ਨੋਜਵਾਨਾ ਵੱਲੋ ਅਪਰਾਧ ਦੀ ਸ਼ੁਰੂਆਤ ਵੀ ਆਪਣੇ ਘਰ ਤੋ ਹੀ ਸ਼ੁਰੂ ਹੁੰਦੀ ਹੈ। ਹਾਲਾ ਕਿ ਇਹ ਛੋਟੇ ਸੌਦਾਗਰ ਮਾਛੀਵਾੜਾ ਦੇ ਇਲਾਕੇ ਵਿਚ ਤਾ ਘੱਟ ਹਨ, ਪਰ ਨੇੜਲੇ ਜਿਲ੍ਹੇ ਨਵਾ ਸ਼ਹਿਰ ਤੇ ਪੁਲਿਸ ਥਾਣਾ ਕੂੰਮ ਕਲਾ ਦੇ ਪਿੰਡ ਚੌਤਾ ਤੋ ਹੀ ਇਸਦੀ ਸਪਲਾਈ ਜਿਆਦਤਰ ਹੁੰਦੀ ਹੈ। ਮਾਪਿਆ ਲਈ ਬਣੀ ਹੋਰ ਸਿਰਦਰਦੀ ਅਕਸਰ ਨਸ਼ਾ ਕਰਨ ਵਾਲੇ ਨੌਜਵਾਨਾ ਦੇ ਪਰਿਵਾਰ ਵਾਲਿਆ ਨੂੰ ਇਸਦੀ ਭਿੰਣਕ ਤਾ ਹੁੰਦੀ ਹੈ ਪਰ ਅਸਾਨੀ ਨਾਲ ਮਿਲਣ ਵਾਲੇ ਚਿੱਟੇ ਨੇ ਮਾਪਿਆ ਦੀਆ ਪ੍ਰੇਸ਼ਾਨੀਆ ਹੋਰ ਵਧਾ ਦਿੱਤੀਆ ਹਨ। ਇਸ ਨਸੇ ਦੀ ਥੋੜ੍ਹੀ ਜਿਹੀ ਉਵਰਡੋਜ਼ ਨਾਲ ਜਾਨ ਜਾਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਪਿਛਲੇ ਕੁਝ ਮਹੀਨਿਆ ਵਿਚ ਛੋਟੇ ਜਿਹੇ ਕਸਬੇ ਮਾਛੀਵਾੜਾ ਤੇ ਨੇੜਲੇ ਇਲਾਕੇ ਵਿਚ ਇਸ ਕਾਰਨ ਕਈ ਨੋਜਵਾਨਾ ਦੀਆ ਜਾਨਾ ਜਾ ਚੁੱਕੀਆ ਹਨ। ਇੱਕ ਪ੍ਰਮੁੱਖ ਸਿਆਸੀ ਪਾਰਟੀ ਦੇ ਆਗੂ ਤੇ ਉਸਦੇ ਪਰਿਵਾਰ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਇਸਨੂੰ ਵੇਚਣ ਵਾਲਿਆ ਤੇ ਸਿੰਕਜਾ ਕਸਣਾ ਚਾਹੀਦਾ ਹੈ। ਉਨ੍ਹਾ ਦਸਿੱਆ ਕਿ ਉਨ੍ਹਾ ਦਾ ਇਲੋਤਾ 21 ਸਾਲਾ ਪੁਤਰ ਇਸ ਨਸ਼ੇ ਦੀ ਸੌਦਾਗਰਾ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਉਨ੍ਹਾ ਲੱਖਾ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਨਸ਼ਾ ਆਸਾਨੀ ਨਾਲ ਮਿਲਣ ਦੇ ਚਲਦਿਆ ਆਪਣੇ ਪੁੱਤਰ ਨੂੰ ਭੈੜੇ ਨਸੇ ਤੋ ਖਹਿੜਾ ਛਡਾਉਣ ਲਈ ਸੰਗਲਾ ਨਾਲ ਘਰ ਵਿਚ ਹੀ ਬੰਨਣਾ ਪੈ ਗਿਆ ਹੈ। ਉਨ੍ਹਾ ਪ੍ਰਸ਼ਾਸ਼ਨ ਤੋ ਮੰਗ ਕੀਤੀ ਇਨ੍ਹਾ ਨਸੇ ਦੇ ਸੋਦਾਗਰਾ ਤੇ ਸ਼ਖਤ ਕਾਰਵਾਈ ਕੀਤੀ ਜਾਵੇ। ਤਾ ਹੋਰ ਨੋਜਵਾਨ ਇਸਦੀ ਲਪੇਟ ਵਿਚ ਨਾ ਆ ਸਕਣ। ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ਇਸ ਸਬੰਧੀ ਗੱਲ ਕਰਨ ਤੇ ਪੁਲਿਸ ਅਧਿਕਾਰੀ ਸੰਤੋਖ ਸਿੰਘ ਨੇ ਕਿਹਾ ਕਿ ਪੁਲਿਸ ਚਿੱਟੇ ਦੇ ਕਾਰੋਬਾਰ ਵਿਚ ਲੱਗੇ ਲੋਕਾ ਤੇ ਸਿੰਕਜਾ ਕਸਣ ਵਿਚ ਲੱਗੀ ਹੋਈ ਹੈ। ਤੇਜੀ ਨਾਲ ਛਾਪੇਮਾਰੀ ਜਾਰੀ ਹੈ, ਇਸ ਸਬੰਧੀ ਪਿਛਲੇ ਦਿਨਾ ਵਿਚ ਕੁਝ ਪਰਚੇ ਵੀ ਦਰਜ ਕੀਤੇ ਹਨ। ਇਧਰ ਸੂਤਰਾ ਮੁਤਾਬਿਕ ਪੁਲਿਸ ਨੇ ਕਾਰਵਾਈ ਤਾ ਕੀਤੀ ਪਰ ਚਿੱਟੇ ਨੂੰ ਵਰਤਣ ਵਾਲਿਆ ਤੇ ਜਦਕਿ ਵੇਚਣ ਵਾਲਾ ਕੋਈ ਵੀ ਕਾਬੂ ਨਹੀ ਹੋਇਆ। ਉਧਰ ਨਾਮ ਨਾ ਛਾਪਣ ਦੀ ਸ਼ਰਤ ਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਕਿਸੇ ਵੀ ਚਿੱਟੇ ਦੇ ਦੋਸੀ ਨੂੰ ਇੱਕ ਵੀ ਰਾਤ ਥਾਣੇ ਵਿਚ ਰਖੱਣ ਤੋ ਕਤਰਾਉਦੀ ਹੈ। ਜਦ ਤੱਕ ਅਜਿਹੇ ਨੋਜਵਾਨ ਨੂੰ ਜੇਲ੍ਹ ਵਿਚ ਨਹੀ ਭੇਜ ਦਿੱਤਾ ਜਾਦਾ ਉਸਨੂੰ ਥਾਣੇ ਵਿਚ ਸੰਭਾਲ ਕੇ ਰਖੱਣਾ ਪੈਦਾ ਹੈ, ਜਿਹੜਾ ਕਿ ਮੁਸ਼ਕਿਲ ਕੰਮ ਹੈ। ਕੁਝ ਹੀ ਘੰਟਿਆ ਵਿਚ ਨਸੇ ਦੀ ਖੁਰਾਕ ਨਾ ਮਿਲਣ ਕਾਰਨ ਇਹ ਲੋਕ ਪਾਗਲਾ ਵਰਗੀਆ ਹਰਕਤਾ ਕਰ ਸਕਦੇ ਹਨ। ਅਜਿਹੇ ਵਿਚ ਪੁਲਿਸ ਉਨ੍ਹਾ ਨੂੰ ਨਸ਼ਾ ਕਿਸਤਰਾ ਦੇ ਸਕੇਗੀ। copy Facebook
Comments