ਕਤਲ ਕੀਤੇ ਗੈਂਗਸਟਰ ਰੌਕੀ ਦੀ ਭੈਣ ਅਕਾਲੀ ਦਲ 'ਚ ਹੋਵੇਗੀ ਸ਼ਾਮਲ
ਫਾਜ਼ਿਲਕਾ : ਸਿਆਸਤਦਾਨ ਉਰਫ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ (46) ਬੁੱਧਵਾਰ ਨੂੰ ਹੋਣ ਵਾਲੀ ਅਕਾਲੀ ਦਲ ਦੀ ਹੋਣ ਵਾਲੀ 'ਪੋਲ ਖੋਲ੍ਹੋ' ਰੈਲੀ ਦੌਰਾਨ ਪਾਰਟੀ 'ਚ ਸ਼ਾਮਲ ਹੋਵੇਗੀ। ਰਾਜਦੀਪ ਸਾਲ 2017 ਦੌਰਾਨ ਫਾਜ਼ਿਲਕਾ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦੀ ਟਿਕਟ ਲੈਣ 'ਚ ਅਸਫਲ ਰਹੀ ਸੀ। ਆਜ਼ਾਦ ਉਮੀਦਵਾਰ ਵਜੋਂ ਚੋਣਾਂ 'ਚ ਖੜ੍ਹੀ ਹੋ ਕੇ ਰਾਜਦੀਪ ਨੇ 38 ਹਜ਼ਾਰ ਵੋਟਾਂ ਹਾਸਲ ਕਰਕੇ ਕਾਂਗਰਸੀ ਅਤੇ ਭਾਜਪਾ ਉਮੀਦਵਾਰ ਨੂੰ ਸਖਤ ਟੱਕਰ ਦਿੱਤੀ ਸੀ। ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਰਾਜਦੀਪ ਨੇ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਰਾਜਦੀਪ ਨੇ ਸਾਲ 2016 'ਚ ਰੌਕੀ ਦੇ ਕਤਲ ਤੋਂ ਬਾਅਦ ਸਿਆਸਤ 'ਚ ਪੈਰ ਰੱਖਿਆ ਸੀ। by jagbani
Comments