ਆਸਟ੍ਰੇਲੀਆ ਚ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ

ਕੈਨਬਰਾ— ਕਹਿੰਦੇ ਨੇ ਮੌਤ ਉਦੋਂ ਅਤੇ ਕਿੱਥੇ ਆਉਣੀ ਹੈ, ਇਸ ਗੱਲ ਦੀ ਕਿਸੇ ਨੂੰ ਕੰਨੋ-ਕੰਨ ਖਬਰ ਤੱਕ ਨਹੀਂ ਹੁੰਦੀ। ਵਿਦੇਸ਼ ਗਿਆ ਜਦੋਂ ਕਿਸੇ ਦਾ ਪੁੱਤ ਵਾਪਸ ਨਹੀਂ ਮੁੜਦਾ ਤਾਂ ਮਾਪਿਆਂ 'ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਸਾਲ 2017 'ਚ ਵੀ ਆਸਟ੍ਰੇਲੀਆ ਗਏ ਕਈ ਪੰਜਾਬੀ ਨੌਜਵਾਨ ਹਾਦਸਿਆਂ ਦੇ ਸ਼ਿਕਾਰ ਹੋਏ। ਤਾਜ਼ਾ ਮਾਮਲਾ ਆਸਟ੍ਰੇਲੀਆ ਤੋਂ ਹੀ ਸਾਹਮਣੇ ਆਇਆ ਹੈ, ਜਿੱਥੇ ਇਕ ਭਾਰਤੀ ਦੀ ਲਾਸ਼ ਮਿਲੀ ਹੈ। 

ਪੁਲਸ ਮੁਤਾਬਕ 40 ਸਾਲਾ ਪਰਿਮਾਲ ਦਾਸ ਦੀ ਲਾਸ਼ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਬੋਨਯਥਾਨ ਇਲਾਕੇ 'ਚ ਉਨ੍ਹਾਂ ਦੇ ਘਰ ਤੋਂ ਤਕਰੀਬਨ ਇਕ ਕਿਲੋਮੀਟਰ ਦੀ ਦੂਰੀ 'ਤੇ ਬਰਾਮਦ ਕੀਤੀ ਗਈ। ਇਹ ਘਟਨਾ ਬੀਤੇ ਬੁੱਧਵਾਰ ਯਾਨੀ ਕਿ 7 ਫਰਵਰੀ ਦੀ ਹੈ। ਪਰਿਮਾਲ ਦਾਸ ਸਟੂਡੈਂਟ ਵੀਜ਼ੇ 'ਤੇ 2009 'ਚ ਭਾਰਤ ਤੋਂ ਆਸਟ੍ਰੇਲੀਆ ਆਏ ਸਨ। ਪਰਿਮਾਲ ਮੂਲ ਰੂਪ ਤੋਂ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸਨ। 
ਪਰਿਮਾਲ ਦੇ ਇਕ ਦੋਸਤ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਹੀ ਉਸ ਨੂੰ ਸਥਾਈ ਨਿਵਾਸ ਮਿਲਿਆ ਸੀ। ਦੋਸਤ ਮੁਤਾਬਕ ਪਰਿਮਾਲ ਬੀਤੇ ਹਫਤੇ ਮੈਲਬੌਰਨ ਆਏ ਸਨ ਅਤੇ ਬਹੁਤ ਖੁਸ਼ ਸਨ। ਦੋਸਤ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਪੜ੍ਹਾਈ ਮਗਰੋਂ ਕੁਝ ਸਮਾਂ ਫਾਸਟਫੂਡ ਕੰਪਨੀ 'ਚ ਕੰਮ ਕੀਤਾ। ਪਰਿਮਾਲ ਦੇ ਇਕ ਕਰੀਬੀ ਦੋਸਤ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਵੱਡੀ ਕੰਪਨੀ 'ਚ ਸਟੋਰ ਮੈਨੇਜਰ ਦੇ ਤੌਰ 'ਤੇ ਨੌਕਰੀ ਕਰਨੀ ਸੀ, ਜਿਸ ਕਾਰਨ ਉਹ ਬਹੁਤ ਖੁਸ਼ ਸਨ। ਓਧਰ ਪੁਲਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨ ਸ਼ੱਕੀ ਨਹੀਂ ਹਨ ਪਰ ਉਹ ਜਾਂਚ ਕਰ ਰਹੇ ਹਨ। ਪੁਲਸ ਮੁਤਾਬਕ ਪਰਿਮਾਲ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ